ਕੀਵ/ਓਟਾਵਾ— ਈਰਾਨ ਜਹਾਜ਼ ਹਾਦਸੇ 'ਚ ਮੋਹਸੇਨ ਅਹਮਦੀਪੋਰ ਨਾਂ ਦੇ ਇਕ ਵਿਅਕਤੀ ਦੀ ਟਿਕਟ ਕੈਂਸਲ ਹੋਣ ਕਾਰਨ ਉਸ ਦੀ ਜਾਨ ਬਚ ਗਈ ਪਰ ਉਹ ਖੁਸ਼ ਨਹੀਂ ਹੈ ਕਿਉਂਕਿ ਹਾਦਸੇ 'ਚ ਉਸ ਦੀ ਪਤਨੀ ਰੋਜ਼ਾ ਦੀ ਮੌਤ ਹੋ ਗਈ। ਯੂਕਰੇਨ ਇੰਟਰਨੈਸ਼ਨਸਲ ਏਅਰਲਾਈਨਜ਼ ਦੀ ਜੋ ਫਲਾਈਟ ਬੁੱਧਵਾਰ ਸਵੇਰੇ ਹਾਦਸੇ ਦੀ ਸ਼ਿਕਾਰ ਹੋਈ, ਉਹ ਤਹਿਰਾਨ ਤੋਂ ਯੂਕਰੇਨ ਦੇ ਕੀਵ ਜਾ ਰਹੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਮੋਹਸੇਨ ਕੈਨੇਡਾ ਦੇ ਓਟਾਵਾ 'ਚ ਰਹਿੰਦੇ ਹਨ। ਉਹ ਰੋਜ਼ਾ ਦੇ ਪਰਿਵਾਰਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਈਰਾਨ ਗਏ ਸਨ। ਹਾਦਸੇ ਦੇ ਦਿਨ ਉਨ੍ਹਾਂ ਨੇ ਆਪਣੀ ਪਤਨੀ ਨਾਲ ਵਾਪਸ ਕੈਨੇਡਾ ਜਾਣਾ ਸੀ। ਇਸ ਦੌਰਾਨ ਮੋਹਸੇਨ ਦੀ ਟਿਕਟ ਕੈਂਸਲ ਹੋ ਗਈ ਤੇ ਰੋਜ਼ਾ ਨੂੰ ਲੱਗਾ ਕਿ ਦੂਜੀ ਫਲਾਈਟ ਰਾਹੀਂ ਕੀਵ ਪੁੱਜ ਜਾਣਗੇ। 38 ਸਾਲਾ ਮੋਹਸੇਨ ਏਅਰਪੋਰਟ 'ਤੇ ਹੀ ਸਨ ਤਦ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕੀਵ ਜਾਣ ਵਾਲੇ ਜਹਾਜ਼ ਨਾਲ ਹਾਦਸਾ ਵਾਪਰ ਗਿਆ ਹੈ। ਹਾਦਸੇ 'ਚ ਕਰੂ ਮੈਂਬਰਾਂ ਸਣ 176 ਲੋਕ ਮਾਰੇ ਗਏ। ਰੋਜ਼ਾ ਲਈ ਉਸ ਦੀ ਜ਼ਿੰਦਗੀ ਦੀ ਇਹ ਆਖਰੀ ਫਲਾਈਟ ਸੀ।
ਸੁਲੇਮਾਨੀ ਦੀ ਮੌਤ 'ਤੇ ਬੋਲੇ ਟਰੰਪ, ਅਮਰੀਕੀ ਦੂਤਘਰਾਂ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ ਈਰਾਨ
NEXT STORY