ਤੇਲ ਅਵੀਵ/ਤੇਹਰਾਨ : ਜੰਗ ਦੇ ਮੈਦਾਨ 'ਚ ਇਜ਼ਰਾਈਲ ਨੇ ਈਰਾਨ ਨੂੰ ਦੋ ਜ਼ਬਰਦਸਤ ਝਟਕੇ ਦਿੱਤੇ ਹਨ। ਇਜ਼ਰਾਈਲੀ ਹਵਾਈ ਸੈਨਾ ਨੇ ਇੱਕ ਖੁਫੀਆ ਆਪ੍ਰੇਸ਼ਨ ਦੌਰਾਨ ਜਿੱਥੇ ਈਰਾਨੀ ਇੰਟੈਲੀਜੈਂਸ ਚੀਫ਼ ਨੂੰ ਮਾਰ ਮੁਕਾਇਆ, ਉੱਥੇ ਹੀ ਕੁਝ ਘੰਟਿਆਂ ਬਾਅਦ ਈਰਾਨ ਦੇ ਪ੍ਰਮੁੱਖ ਮਾਰਕ ਦਸਤੇ 'ਇਮਾਮ ਹੁਸੈਨ' ਡਿਵੀਜ਼ਨ ਦੇ ਹੈੱਡਕੁਆਰਟਰ 'ਤੇ ਹਮਲਾ ਕਰਕੇ ਕਈ ਚੋਟੀ ਦੇ ਕਮਾਂਡਰਾਂ ਨੂੰ ਵੀ ਢੇਰ ਕਰ ਦਿੱਤਾ।
ਇੰਟੈਲੀਜੈਂਸ ਚੀਫ਼ ਮਾਜਿਦ ਖਾਦੇਮੀ ਹਲਾਕ
ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਹਵਾਈ ਹਮਲੇ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (IRGC) ਦੀ ਖੁਫੀਆ ਸ਼ਾਖਾ ਦੇ ਮੁਖੀ ਮਾਜਿਦ ਖਾਦੇਮੀ ਮਾਰੇ ਗਏ ਹਨ। ਖਾਦੇਮੀ ਨੇ ਕੁਝ ਮਹੀਨੇ ਪਹਿਲਾਂ ਹੀ ਇਹ ਅਹੁਦਾ ਸੰਭਾਲਿਆ ਸੀ, ਜਦੋਂ ਉਨ੍ਹਾਂ ਦੇ ਸੀਨੀਅਰ ਮੁਹੰਮਦ ਕਾਜ਼ੇਮੀ ਜੂਨ 2025 ਦੀ ਜੰਗ ਵਿੱਚ ਮਾਰੇ ਗਏ ਸਨ। ਕਾਟਜ਼ ਨੇ ਚਿਤਾਵਨੀ ਦਿੱਤੀ ਕਿ ਇਜ਼ਰਾਈਲ ਈਰਾਨੀ ਲੀਡਰਸ਼ਿਪ ਦੇ ਹਰ ਇੱਕ ਮੈਂਬਰ ਨੂੰ ਲੱਭ-ਲੱਭ ਕੇ ਖਤਮ ਕਰੇਗਾ।
'ਇਮਾਮ ਹੁਸੈਨ' ਡਿਵੀਜ਼ਨ ਦਾ ਲੱਕ ਤੋੜਿਆ
ਇਸ ਦੇ ਨਾਲ ਹੀ, ਇਜ਼ਰਾਈਲੀ ਫੌਜ (IDF) ਨੇ 'ਇਮਾਮ ਹੁਸੈਨ' ਡਿਵੀਜ਼ਨ ਦੇ ਟਿਕਾਣਿਆਂ 'ਤੇ ਕਾਰਵਾਈ ਕਰਦੇ ਹੋਏ ਆਰਟਿਲਰੀ (ਤੋਪਖਾਨਾ) ਮੁਖੀ ਕਾਮਿਲ ਮੇਲਹੇਮ ਨੂੰ ਮਾਰ ਦਿੱਤਾ ਹੈ। ਮੇਲਹੇਮ 'ਤੇ ਇਜ਼ਰਾਈਲੀ ਸੈਨਿਕਾਂ 'ਤੇ ਤੋਪਖਾਨੇ ਦੇ ਹਮਲਿਆਂ ਦੀ ਨਿਗਰਾਨੀ ਕਰਨ ਅਤੇ ਹਥਿਆਰਾਂ ਦੀ ਖਰੀਦ ਦਾ ਇਲਜ਼ਾਮ ਸੀ। ਇਸ ਹਮਲੇ ਵਿੱਚ ਡਿਵੀਜ਼ਨ ਕਮਾਂਡਰ ਯਾਹਿਆ ਹੁਸੈਨ ਦੇ ਕਈ ਸਹਿਯੋਗੀ ਵੀ ਮਾਰੇ ਗਏ ਹਨ, ਜਿਸ ਨਾਲ ਇਸ ਖਤਰਨਾਕ ਯੂਨਿਟ ਦੀ ਸਮਰੱਥਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਚਿਤਾਵਨੀ ਤੋਂ ਬਾਅਦ ਜੰਗਬੰਦੀ ਲਈ ਕੂਟਨੀਤਕ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਟਰੰਪ ਨੇ ਸਾਫ਼ ਕਿਹਾ ਹੈ ਕਿ ਜੇਕਰ ਮੰਗਲਵਾਰ ਦੀ ਸਮਾਂ ਸੀਮਾ ਤੱਕ ਕੋਈ ਸਮਝੌਤਾ ਨਾ ਹੋਇਆ ਅਤੇ ਹੋਰਮੁਜ਼ ਸਟ੍ਰੇਟ (Hormuz Strait) ਨਾ ਖੋਲ੍ਹਿਆ ਗਿਆ ਤਾਂ ਉਹ ਈਰਾਨ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਬੰਬਾਰੀ ਨਾਲ ਉਡਾ ਦੇਣਗੇ। ਫਿਲਹਾਲ ਟਰੰਪ ਦੇ ਦੂਤ ਈਰਾਨੀ ਲੀਡਰਸ਼ਿਪ ਨਾਲ ਗਹਿਰੀ ਗੱਲਬਾਤ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਿਮ ਜੋਂਗ ਉਨ ਦੀ ਬੇਟੀ ਹੋਵੇਗੀ ਅਗਲੀ ਵਾਰਿਸ! ਦੱਖਣੀ ਕੋਰੀਆਈ ਖੁਫੀਆ ਏਜੰਸੀ ਦਾ ਵੱਡਾ ਦਾਅਵਾ
NEXT STORY