ਦੁਬਈ (ਏਜੰਸੀ) : ਈਰਾਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਈਰਾਨ ਦੇ ਚੋਟੀ ਦੇ ਸਰਕਾਰੀ ਵਕੀਲ (ਪ੍ਰੋਸੀਕਿਊਟਰ) ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਨੂੰ 'ਸਿਰੇ ਤੋਂ ਖ਼ਾਰਜ' ਕਰ ਦਿੱਤਾ ਹੈ, ਜਿਸ ਵਿੱਚ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦੇ ਦਖ਼ਲ ਕਾਰਨ ਈਰਾਨ ਨੇ 800 ਪ੍ਰਦਰਸ਼ਨਕਾਰੀਆਂ ਦੀ ਫਾਂਸੀ ਰੋਕ ਦਿੱਤੀ ਹੈ। ਈਰਾਨੀ ਨਿਆਂਪਾਲਿਕਾ ਨੇ ਟਰੰਪ ਦੇ ਇਸ ਬਿਆਨ ਨੂੰ 'ਪੂਰੀ ਤਰ੍ਹਾਂ ਝੂਠਾ' ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਮੌਤ ਤੋਂ ਬਾਅਦ ਕੀ ਹੁੰਦਾ ਹੈ? 3 ਵਾਰ 'ਮਰ ਕੇ' ਜ਼ਿੰਦਾ ਹੋਈ ਮਹਿਲਾ ਨੇ ਦੱਸਿਆ ਅੱਖੀਂ ਦੇਖਿਆ ਹਾਲ, ਸੁਣ ਕੰਬ ਜਾਵੇਗੀ ਰੂਹ
"ਟਰੰਪ ਦਾ ਦਾਅਵਾ ਬੇਬੁਨਿਆਦ" — ਈਰਾਨੀ ਵਕੀਲ
ਈਰਾਨ ਦੀ ਨਿਆਂਪਾਲਿਕਾ ਦੀ ਨਿਊਜ਼ ਏਜੰਸੀ 'ਮਿਜ਼ਾਨ' ਅਨੁਸਾਰ, ਦੇਸ਼ ਦੇ ਚੋਟੀ ਦੇ ਵਕੀਲ ਮੁਹੰਮਦ ਮੋਵਾਹੇਦੀ ਨੇ ਕਿਹਾ ਕਿ ਅਜਿਹੀ ਕੋਈ ਗਿਣਤੀ ਮੌਜੂਦ ਨਹੀਂ ਹੈ ਅਤੇ ਨਾ ਹੀ ਨਿਆਂਪਾਲਿਕਾ ਨੇ ਅਜਿਹਾ ਕੋਈ ਫੈਸਲਾ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਟਰੰਪ ਦਾ ਦਾਅਵਾ ਸਿਰਫ ਪ੍ਰਚਾਰ ਦਾ ਹਿੱਸਾ ਹੈ ਅਤੇ ਜ਼ਮੀਨੀ ਹਕੀਕਤ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ: TikTok ਦੀ ਹੋਈ ਵਾਪਸੀ ! ਚੀਨੀ ਕੰਪਨੀ ਨੇ ਅਮਰੀਕੀ ਦਿੱਗਜਾਂ ਨਾਲ ਮਿਲਾਇਆ ਹੱਥ
ਕੀ ਪ੍ਰਦਰਸ਼ਨਕਾਰੀਆਂ 'ਤੇ ਲਟਕ ਰਹੀ ਹੈ ਮੌਤ ਦੀ ਤਲਵਾਰ?
ਈਰਾਨ ਵਿੱਚ ਚੱਲ ਰਹੇ ਦੇਸ਼ਵਿਆਪੀ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀਆਂ ਨੇ ਪਹਿਲਾਂ ਹੀ ਸੰਕੇਤ ਦਿੱਤੇ ਹਨ ਕਿ ਕਈ ਕੈਦੀਆਂ 'ਤੇ ਅਜਿਹੇ ਗੰਭੀਰ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਮੌਤ ਦੀ ਸਜ਼ਾ ਹੋ ਸਕਦੀ ਹੈ। ਮੋਵਾਹੇਦੀ ਦੇ ਤਾਜ਼ਾ ਬਿਆਨ ਤੋਂ ਬਾਅਦ ਹੁਣ ਫਿਰ ਇਹ ਸਵਾਲ ਉੱਠਣ ਲੱਗੇ ਹਨ ਕਿ ਕੀ ਈਰਾਨ ਵੱਡੀ ਪੱਧਰ 'ਤੇ ਫਾਂਸੀ ਦੇਣ ਦੀ ਤਿਆਰੀ ਕਰ ਰਿਹਾ ਹੈ?
ਇਹ ਵੀ ਪੜ੍ਹੋ: ਕਾਰ 'ਚ ਕਿਸੇ ਹੋਰ ਨਾਲ ਬੈਠੀ ਸੀ ਸਹੇਲੀ, ਮੁੰਡੇ ਨੇ ਮਾਰ 'ਤੀਆਂ ਗੋਲੀਆਂ, 3 ਦੀ ਮੌਤ
ਟਰੰਪ ਦੀ 'ਰੇਡ ਲਾਈਨ' ਤੇ ਜੰਗ ਦੀ ਚਿਤਾਵਨੀ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਹੀ ਈਰਾਨ ਨੂੰ ਚਿਤਾਵਨੀ ਦਿੱਤੀ ਹੋਈ ਹੈ ਕਿ ਜੇਕਰ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਮਾਰਿਆ ਗਿਆ ਜਾਂ ਵੱਡੇ ਪੱਧਰ 'ਤੇ ਫਾਂਸੀ ਦਿੱਤੀ ਗਈ, ਤਾਂ ਇਹ ਅਮਰੀਕਾ ਲਈ 'ਰੇਡ ਲਾਈਨ' (ਹੱਦ) ਹੋਵੇਗੀ। ਟਰੰਪ ਮੁਤਾਬਕ ਅਜਿਹੀ ਸਥਿਤੀ ਵਿੱਚ ਅਮਰੀਕਾ ਈਰਾਨ 'ਤੇ ਸਿੱਧਾ ਫੌਜੀ ਹਮਲਾ ਵੀ ਕਰ ਸਕਦਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਇਨਸਾਨੀਅਤ ਸ਼ਰਮਸਾਰ ; ਮਾਸੂਮ ਨੂੰ 'ਚਾਰੇ' ਵਜੋਂ ਵਰਤ ਕੇ ਪਿਤਾ ਸਮੇਤ ਚੁੱਕਿਆ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੌਤ ਤੋਂ ਬਾਅਦ ਕੀ ਹੁੰਦਾ ਹੈ? 3 ਵਾਰ 'ਮਰ ਕੇ' ਜ਼ਿੰਦਾ ਹੋਈ ਮਹਿਲਾ ਨੇ ਦੱਸਿਆ ਅੱਖੀਂ ਦੇਖਿਆ ਹਾਲ, ਸੁਣ ਕੰਬ ਜਾਵੇਗੀ ਰੂਹ
NEXT STORY