ਤਹਿਰਾਨ (ਭਾਸ਼ਾ) – ਈਰਾਨ ਨੇ ਮਾਰਸ਼ਲ ਟਾਪੂ ਸਮੂਹ ਦੇ ਝੰਡੇ ਵਾਲੇ ਤੇਲ ਟੈਂਕਰ ਨੂੰ ਜ਼ਬਤ ਕਰਨ ਦੀ ਸ਼ਨੀਵਾਰ ਨੂੰ ਪੁਸ਼ਟੀ ਕੀਤੀ। ਉਸ ਨੇ ਕਿਹਾ ਕਿ ਟੈਂਕਰ ਨੂੰ ਉਸ ਵੇਲੇ ਜ਼ਬਤ ਕੀਤਾ ਗਿਆ ਜਦੋਂ ਉਹ ਗੈਰ-ਕਾਨੂੰਨੀ ਤੌਰ ’ਤੇ ਖੇਪ ਲਿਜਾਣ ਸਮੇਤ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰ ਕੇ ਹੋਰਮੁਜ ਜਲਡਮਰੂਮਧਯ ’ਚੋਂ ਲੰਘ ਰਿਹਾ ਸੀ।
ਈਰਾਨ ਦੀ ਅਧਿਕਾਰਤ ਨਿਊਜ਼ ਏਜੰਸੀ ‘ਇਰਨਾ’ ਨੇ ‘ਰੈਵੋਲਿਊਸ਼ਨਰੀ ਗਾਰਡ’ ਦੇ ਹਵਾਲੇ ਨਾਲ ਕਿਹਾ ਕਿ ਟੈਂਕਰ ਨੂੰ ਈਰਾਨੀ ਜਲ ਖੇਤਰ ਵਿਚ ਲਿਜਾਇਆ ਗਿਆ ਹੈ। ਖਬਰ ਵਿਚ ‘ਗੈਰ-ਕਾਨੂੰਨੀ ਖੇਪ’ ਤੇ ਚਾਲਕ ਦਲ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਗਿਆ ਅਤੇ ਨਾ ਹੀ ਦੱਸਿਆ ਗਿਆ ਕਿ ਜਹਾਜ਼ ਹੁਣ ਕਿੱਥੇ ਜਾ ਰਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਇਹ ਜ਼ਬਤੀ ਇਕ ਅਦਾਲਤੀ ਹੁਕਮ ਤੋਂ ਬਾਅਦ ਕੀਤੀ ਗਈ ਅਤੇ ਇਸ ਕਾਰਵਾਈ ਦਾ ਮਨੋਰਥ ‘ਈਰਾਨ ਦੇ ਕੌਮੀ ਹਿੱਤਾਂ ਤੇ ਵਸੀਲਿਆਂ ਦੀ ਰਾਖੀ ਕਰਨਾ’ ਸੀ।
ਯੂਰਪ 'ਚ ਸੁਰੱਖਿਆ ਅਲਰਟ: ਕੀ ਚੀਨ ਇੱਕ ਬਟਨ ਦਬਾ ਕੇ ਠੱਪ ਕਰ ਸਕਦਾ ਹੈ ਪਬਲਿਕ ਟਰਾਂਸਪੋਰਟ?
NEXT STORY