ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨੀ ਬਲਾਂ ਨੇ ਸਟ੍ਰੇਟ ਆਫ ਹੋਰਮੁਜ਼ ਨੇੜੇ ਗਸ਼ਤ ਕਰ ਰਹੇ ਅਮਰੀਕੀ ਫੌਜ ਦੇ ਇੱਕ ਅਪਾਚੇ ਹੈਲੀਕਾਪਟਰ ਨੂੰ ਮਾਰ ਗਿਰਾਇਆ ਹੈ। ਹਾਲਾਂਕਿ ਅਮਰੀਕੀ ਫੌਜ ਨੇ ਫਿਲਹਾਲ ਅਥਿਕਾਰਤ ਤੌਰ 'ਤੇ ਇਸ ਦੀ ਪੂਸ਼ਟੀ ਨਹੀਂ ਕੀਤੀ ਹੈ ਕਿ ਹੈਲੀਕਾਪਟਰ ਦੂਸ਼ਮਣ ਦੇ ਹਮਲੇ ਦਾ ਸ਼ਿਕਾਰ ਹੋਇਆ ਸੀ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਪੋਸਟ ਕਰ ਦੇ ਹੋਏ ਕਿ ਹਾ ਕਿ ਉਨ੍ਹਾਂ ਨੂੰ ਫੌਜ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਈਰਾਨ ਨੇ ਇਕ ਅਤਿ-ਆਧੁਨਿਕ ਅਪਾਚੇ ਹੈਲੀਕਾਪਟਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ 'ਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਆਈ ਹੈ। ਇਸ ਦੇ ਬਾਵਜੂਦ ਅਮਰੀਕਾ ਨੂੰ ਇਸ ਹਮਲੇ ਦਾ ਜਵਾਬ ਦੇਣਾ ਹੋਵੇਗਾ।
ਅਮਰੀਕੀ ਸੈਂਟਰਲ ਕਮਾਂਡ ਨੇ ਵੀ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਤੜਕੇ ਓਮਾਨ ਤੱਟ ਦੇ ਨੇੜੇ ਖੇਤਰੀ ਪਾਣੀਆਂ ਵਿੱਚ ਗਸ਼ਤ ਦੌਰਾਨ ਇੱਕ AH-64 ਅਪਾਚੇ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਹਾਲਾਂਕਿ, ਫੌਜ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਹ ਨਹੀਂ ਮੰਨਿਆ ਕਿ ਇਹ ਦੁਸ਼ਮਣ ਦਾ ਹਮਲਾ ਸੀ, ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਮਰੀਕੀ ਫੌਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਬਚਾਅ ਮੁਹਿੰਮ ਵਿੱਚ ਇੱਕ ਬਿਨਾਂ ਮਨੁੱਖ ਵਾਲੇ ਜਹਾਜ਼ ਦੀ ਵਰਤੋਂ ਕੀਤੀ ਗਈ। ਨੌਸੈਨਾ ਦੇ 'ਕੋਰਸੇਅਰ' ਨਾਮਕ ਡਰੋਨ ਵੈਸਲ ਨੇ ਸਮੁੰਦਰ ਵਿੱਚ ਡਿੱਗੇ ਪਾਇਲਟਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਏਅਰਲਿਫਟ ਕੀਤਾ ਗਿਆ। ਇਹ ਆਪਰੇਸ਼ਨ ਟਾਸਕ ਫੋਰਸ-59 ਦੀ ਅਗਵਾਈ ਵਿੱਚ ਨੇਪਰੇ ਚੜ੍ਹਿਆ, ਜੋ ਸਮੁੰਦਰੀ ਕਾਰਵਾਈਆਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨੂੰ ਬੜਾਵਾ ਦੇ ਰਹੀ ਹੈ।
AH-64 ਅਪਾਚੇ ਨੂੰ ਦੁਨੀਆ ਦੇ ਸਭ ਤੋਂ ਉੱਨਤ ਹਮਲਾਵਰ ਹੈਲੀਕਾਪਟਰਾਂ ਵਿੱਚ ਗਿਣਿਆ ਜਾਂਦਾ ਹੈ, ਜਿਸ ਦੀ ਵਰਤੋਂ ਨਿਗਰਾਨੀ ਅਤੇ ਸਹੀ ਨਿਸ਼ਾਨੇ ਲਗਾਉਣ ਲਈ ਕੀਤੀ ਜਾਂਦੀ ਹੈ। ਮਈ ਵਿੱਚ ਜਾਰੀ ਇੱਕ ਰਿਪੋਰਟ ਅਨੁਸਾਰ, ਫਰਵਰੀ ਦੇ ਅਖੀਰ ਵਿੱਚ ਈਰਾਨ ਨਾਲ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਅਮਰੀਕੀ ਫੌਜ ਪਹਿਲਾਂ ਹੀ ਪੰਜ ਲੜਾਕੂ ਜਹਾਜ਼, ਸੱਤ ਤੇਲ ਭਰਨ ਵਾਲੇ ਜਹਾਜ਼ ਅਤੇ ਦੋ ਦਰਜਨ ਤੋਂ ਵੱਧ ਡਰੋਨ ਗੁਆ ਚੁੱਕੀ ਹੈ। ਟਰੰਪ ਦੇ ਤਾਜ਼ਾ ਬਿਆਨ ਨੇ ਖੇਤਰ ਵਿੱਚ ਜੰਗੀ ਮਾਹੌਲ ਨੂੰ ਹੋਰ ਭਖਾ ਦਿੱਤਾ ਹੈ।
PoK ’ਚ ਪਾਕਿਸਤਾਨ ਦਾ ਜੁਲਮ, ਪ੍ਰਦਰਸ਼ਨਕਾਰੀਆਂ ’ਤੇ ਕਹਿਰ, 110 ਦੀ ਮੌਤ
NEXT STORY