ਤਹਿਰਾਨ (ਵਾਰਤਾ) ਈਰਾਨ ਨੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਬ੍ਰਿਟੇਨ ਦੀ ਦਖਲਅੰਦਾਜ਼ੀ ਦਾ ਵਿਰੋਧ ਕਰਨ ਲਈ ਬ੍ਰਿਟੇਨ ਦੇ ਰਾਜਦੂਤ ਸਾਈਮਨ ਸ਼ੇਰਕਲਿਫ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਆਪਣੀ ਵੈਬਸਾਈਟ 'ਤੇ ਇਕ ਬਿਆਨ ਵਿਚ ਕਿਹਾ ਕਿ ਮੰਤਰਾਲੇ ਦੇ ਪੱਛਮੀ ਯੂਰਪ ਵਿਭਾਗ ਦੇ ਡਾਇਰੈਕਟਰ-ਜਨਰਲ ਨੇ ਈਰਾਨ ਦੇ ਇਸਲਾਮੀ ਗਣਰਾਜ ਖ਼ਿਲਾਫ਼ ਬ੍ਰਿਟੇਨ ਦੀਆਂ ਰਾਸ਼ਟਰੀ ਸੁਰੱਖਿਆ ਦੀਆਂ ਕਾਰਵਾਈਆਂ 'ਤੇ ਈਰਾਨ ਪ੍ਰਤੀ ਆਪਣਾ ਰੋਸ ਪ੍ਰਗਟਾਇਆ ਹੈ। ਇਹ ਮੁਲਾਕਾਤ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਈਰਾਨ ਦੇ ਸਾਬਕਾ ਉਪ ਰੱਖਿਆ ਮੰਤਰੀ ਅਲੀਰੇਜ਼ਾ ਅਕਬਰੀ ਨੂੰ ਸ਼ਨੀਵਾਰ ਨੂੰ ਬ੍ਰਿਟੇਨ ਦੀ ਸੀਕ੍ਰੇਟ ਇੰਟੈਲੀਜੈਂਸ ਸਰਵਿਸ (ਐੱਸ. ਆਈ. ਐੱਸ.) ਲਈ ਜਾਸੂਸੀ ਕਰਨ ਦੇ ਦੋਸ਼ 'ਚ ਫਾਂਸੀ ਦਿੱਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਯੂਕੇ : ਚਰਚ ਦੇ ਬਾਹਰ ਗੋਲੀਬਾਰੀ, 6 ਲੋਕ ਜ਼ਖ਼ਮੀ, ਬੱਚੀ ਦੀ ਹਾਲਤ ਗੰਭੀਰ (ਤਸਵੀਰਾਂ)
ਈਰਾਨੀ ਡਿਪਲੋਮੈਟ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਈਰਾਨ ਦੀ ਸੁਰੱਖਿਆ ਲਈ ਨਿਰਣਾਇਕ ਕਾਰਵਾਈ ਕਰਨਾ ਕਿਸੇ ਹੋਰ ਸਰਕਾਰ, ਖਾਸ ਕਰਕੇ ਬ੍ਰਿਟੇਨ ਦੀ ਸਹਿਮਤੀ 'ਤੇ ਨਿਰਭਰ ਨਹੀਂ ਕਰਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਤਹਿਰਾਨ ਵੱਲੋਂ ਅਜਿਹੀਆਂ ਗੈਰ-ਕਾਨੂੰਨੀ ਅਤੇ ਅਪਰਾਧਿਕ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਈਰਾਨ ਦੀ ਨਿਆਂਪਾਲਿਕਾ ਦੀ ਮਿਜ਼ਾਨ ਨਿਊਜ਼ ਏਜੰਸੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਕਬਰੀ ਨੂੰ ਬ੍ਰਿਟੇਨ ਲਈ ਜਾਸੂਸੀ, ਭ੍ਰਿਸ਼ਟਾਚਾਰ ਅਤੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦੇ ਖ਼ਿਲਾਫ਼ ਕੰਮ ਕਰਨ ਦੇ ਦੋਸ਼ਾਂ 'ਚ ਫਾਂਸੀ ਦਿੱਤੀ ਗਈ। ਬ੍ਰਿਟੇਨ ਦੇ ਵਿਦੇਸ਼ ਸਕੱਤਰ ਜੇਮਸ ਕਲੀਵਰਲੇ ਨੇ ਸ਼ਨੀਵਾਰ ਨੂੰ ਇਕ ਟਵੀਟ 'ਚ ਕਿਹਾ ਕਿ ਈਰਾਨ ਦੇ ਪ੍ਰੌਸੀਕਿਊਟਰ ਜਨਰਲ ਮੁਹੰਮਦ ਜ਼ਫਰ ਮੋਂਤਾਜੇਰੀ ਨੇ ਅਕਬਰੀ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਪਾਬੰਦੀਆਂ ਲਗਾ ਦਿੱਤੀਆਂ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Health Tips For ‘Romantic Married Life’
NEXT STORY