ਇੰਟਰਨੈਸ਼ਨਲ ਡੈਸਕ - ਸੰਯੁਕਤ ਰਾਸ਼ਟਰ ’ਚ ਈਰਾਨੀ ਮਿਸ਼ਨ ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਈਰਾਨ ਯੂਕ੍ਰੇਨ ’ਚ ਸੰਘਰਸ਼ ’ਚ ਸ਼ਾਮਲ ਧਿਰਾਂ ਨੂੰ ਫੌਜੀ ਸਹਾਇਤਾ ਪ੍ਰਦਾਨ ਨਹੀਂ ਕਰਦਾ ਹੈ ਅਤੇ ਦੂਜੇ ਦੇਸ਼ਾਂ ਨੂੰ ਅਜਿਹੀ ਸਪਲਾਈ ਰੋਕਣ ਲਈ ਕਹਿੰਦਾ ਹੈ। ਦੱਸ ਦਈਏ ਕਿ ਬਿਆਨ ’ਚ ਕਿਹਾ ਗਿਆ ਹੈ, "ਈਰਾਨ ਸੰਘਰਸ਼ ’ਚ ਸ਼ਾਮਲ ਧਿਰਾਂ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨ ਨੂੰ ਗੈਰ-ਮਨੁੱਖੀ ਸਮਝਦਾ ਹੈ - ਜਿਸ ਨਾਲ ਮਨੁੱਖੀ ਜਾਨੀ ਨੁਕਸਾਨ, ਬੁਨਿਆਦੀ ਢਾਂਚੇ ਦੀ ਤਬਾਹੀ ਅਤੇ ਜੰਗਬੰਦੀ ਵਾਰਤਾ ਪਟੜੀ ਤੋਂ ਉਤਰ ਗਈ।," ਇਸ ਦੌਰਾਨ ਬਿਆਨ ’ਚ ਕਿਹਾ ਗਿਆ ਹੈ, “ਇਸ ਤਰ੍ਹਾਂ, ਈਰਾਨ ਨਾ ਸਿਰਫ ਅਜਿਹੀਆਂ ਕਾਰਵਾਈਆਂ ’ਚ ਸ਼ਾਮਲ ਹੋਣ ਤੋਂ ਪ੍ਰਹੇਜ਼ ਕਰਦਾ ਹੈ, ਸਗੋਂ ਇਹ ਦੂਜੇ ਦੇਸ਼ਾਂ ਨੂੰ ਵੀ ਸੰਘਰਸ਼ ’ਚ ਸ਼ਾਮਲ ਧਿਰਾਂ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਲਈ ਕਹਿੰਦਾ ਹੈ।”
ਇਹ ਵੀ ਪੜ੍ਹੋ -ਪਾਕਿ 'ਚ ਲੋੜੀਂਦੇ ਡਾਕੂਆਂ ਨੇ ਸ਼ੁਰੂ ਕੀਤੇ ਆਪਣੇ ਯੂ-ਟਿਊਬ ਚੈਨਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਬੋਡੀਆ ’ਚ ਬਿਜਲੀ ਦਾ ਕਹਿਰ, 50 ਲੋਕਾਂ ਦੀ ਮੌਤ
NEXT STORY