ਬਿਆਰਿਤਜ/ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਈਰਾਨ ਦੇ ਉੱਚ ਡਿਪਲੋਮੈਟ ਨਾਲ ਮੁਲਾਕਾਤ ਕਰਨਾ ਜਲਦਬਾਜ਼ੀ ਹੁੰਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਾਸ਼ਿੰਗਟਨ ਈਰਾਨ 'ਚ ਸੱਤਾ ਪਰਿਵਰਤਨ ਬਾਰੇ ਨਹੀਂ ਸੋਚ ਰਿਹਾ। ਜ਼ਿਕਰਯੋਗ ਹੈ ਕਿ ਫਰਾਂਸ ਦੇ ਤਟੀ ਸ਼ਹਿਰ 'ਚ ਸੋਮਵਾਰ ਨੂੰ ਜੀ-7 ਸਿਖਰ ਸੰਮੇਲਨ ਸੰਪੰਨ ਹੋਇਆ।
ਇਸ ਸੰਮੇਲਨ 'ਚ ਸ਼ਨੀਵਾਰ ਨੂੰ ਉਸ ਸਮੇਂ ਨਾਟਕੀ ਮੋੜ ਆਇਆ ਜਦ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਰੀਫ ਤਹਿਰਾਨ ਦੇ ਵਿਵਾਦਤ ਪ੍ਰਮਾਣੂ ਪ੍ਰੋਗਰਾਮ 'ਤੇ ਡਿਪਲੋਮੈਟਿਕ ਰੋਕ ਸਬੰਧੀ ਚਰਚਾ ਕਰਨ ਲਈ ਬਿਆਰਤਿਜ ਪੁੱਜ ਗਏ। ਜਰੀਫ ਦੀ ਇੱਥੇ ਮੌਜੂਦਗੀ ਅਚਾਨਕ ਹੋਈ ਅਤੇ ਇਹ ਫਰਾਂਸ ਵਲੋਂ ਈਰਾਨ ਅਤੇ ਅਮਰੀਕਾ ਵਿਚਕਾਰ ਜਾਰੀ ਤਣਾਅ ਘੱਟ ਕਰਨ ਦੀ ਕੋਸ਼ਿਸ਼ ਸੀ। ਫਰਾਂਸ ਦੇ ਡਿਪਲੋਮੈਟਾਂ ਨੇ ਦੱਸਿਆ ਕਿ ਈਰਾਨ ਦੇ ਵਿਦੇਸ਼ ਮੰਤਰੀ ਨੇ ਟਰੰਪ ਨਾਲ ਮੁਲਾਕਾਤ ਨਹੀਂ ਕੀਤੀ ਪਰ ਇਕ ਥਾਂ ਦੋਹਾਂ ਨੇਤਾਵਾਂ ਦੀ ਮੌਜੂਦਗੀ ਨੇ ਦੋਹਾਂ ਵਿਚਕਾਰ ਨਰਮੀ ਦੀ ਉਮੀਦ ਪੈਦਾ ਕਰ ਦਿੱਤੀ। ਟਰੰਪ ਨੇ ਸਿਖਰ ਸੰਮੇਲਨ 'ਚ ਪੱਤਰਕਾਰਾਂ ਨੂੰ ਕਿਹਾ,'ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਮਿਲਣਾ ਜਲਦਬਾਜ਼ੀ ਹੋਵੇਗੀ।'' ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਜਰੀਫ ਇੱਥੇ ਪੁੱਜ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ,''ਅਸੀਂ ਸੱਤਾ ਪਰਿਵਰਤਨ ਬਾਰੇ ਨਹੀਂ ਸੋਚ ਰਹੇ।''
FATF ਦੇ ਟੀਚੇ ਪੂਰੇ ਕਰਨ ਲਈ ਇਮਰਾਨ ਵੱਲੋਂ ਕਮੇਟੀ ਦਾ ਗਠਨ
NEXT STORY