ਵਾਸ਼ਿੰਗਟਨ— ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਫਾਰਸ ਦੀ ਖਾੜੀ 'ਚ ਈਰਾਨ ਦੀਆਂ 5 ਕਿਸ਼ਤੀਆਂ ਨੇ ਬ੍ਰਿਟਿਸ਼ ਤੇਲ ਟੈਂਕਰ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟਾਂ 'ਚ ਇਸ ਦੀ ਜਾਣਕਾਰੀ ਦਿੱਤੀ ਗਈ। ਸਥਾਨਕ ਮੀਡੀਆ ਨੇ ਦੋ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਬ੍ਰਿਟਿਸ਼ ਹੈਰੀਟੇਜ ਟੈਂਕਰ ਬੁੱਧਵਾਰ ਨੂੰ ਹੋਰਮੁਜ ਦੇ ਵਾਟਰ ਚੈਨਲ ਨੂੰ ਪਾਰ ਕਰਦੇ ਸਮੇਂ ਈਰਾਨ ਦੇ ਇਸਲਾਮਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਦੀਆਂ 5 ਕਿਸ਼ਤੀਆਂ ਉਨ੍ਹਾਂ ਦੇ ਨੇੜੇ ਆ ਗਈਆਂ ਸਨ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਜੂਨ 'ਚ ਓਮਾਨ ਦੀ ਖਾੜੀ 'ਚ ਦੋ ਤੇਲ ਟੈਂਕਰਾਂ 'ਤੇ ਹਮਲਿਆਂ ਲਈ ਈਰਾਨ ਨੂੰ ਦੋਸ਼ੀ ਠਹਿਰਾਇਆ ਸੀ, ਜਿਸ ਦਾ ਈਰਾਨ ਨੇ ਖੰਡਨ ਕੀਤਾ ਸੀ ਅਤੇ ਕਿਹਾ ਸੀ ਕਿ ਅਮਰੀਕਾ ਯੁੱਧ ਦੇ ਬਹਾਨੇ ਲੱਭ ਰਿਹਾ ਹੈ। ਜੂਨ ਦੇ ਅਖੀਰ 'ਚ ਈਰਾਨ ਨੇ ਅਮਰੀਕਾ ਦੇ ਇਕ ਡਰੋਨ ਨੂੰ ਢੇਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਦੋਸ਼ ਸੀ ਕਿ ਇਸ ਨੇ ਹਵਾਈ ਖੇਤਰ ਦਾ ਉਲੰਘਣ ਕੀਤਾ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਜ਼ੁਬਾਨੀ ਜੰਗ ਚੱਲ ਰਹੀ ਹੈ।
ਮਹਾਰਾਣੀ ਏਲੀਜ਼ਾਬੇਥ ਅਗਲੇ 2 ਸਾਲਾ 'ਚ ਪ੍ਰਿੰਸ ਚਾਰਲਸ ਦੇ ਹਵਾਲੇ ਕਰੇਗੀ ਸੱਤਾ
NEXT STORY