ਬਗਦਾਦ (ਵਾਰਤਾ) : ਜਿਥੇ ਦੁਨੀਆ ਭਰ ਵਿਚ ਮੀਂਹ ਨੇ ਹਾਲ ਬੇਹਾਲ ਕੀਤਾ ਹੋਇਆ ਹੈ ਉਥੇ ਹੀ ਇਕ ਦੇਸ਼ ਅਜਿਹਾ ਵੀ ਹੈ ਜਿਥੇ ਸੋਕੇ ਕਾਰਨ ਜਨਤਾ ਬੇਹਾਲ ਹੈ। ਉਹ ਦੇਸ਼ ਹੈ ਇਰਾਕ। ਇਰਾਕ ਨੇ ਕਿਹਾ ਹੈ ਕਿ ਇਸ ਸਮੇਂ ਦੇਸ਼ 'ਚ ਗੰਭੀਰ ਸੋਕੇ ਦਾ ਮੁੱਖ ਕਾਰਨ ਘੱਟ ਬਾਰਿਸ਼ ਅਤੇ ਉੱਪਰੀ ਦੇਸ਼ਾਂ ਤੋਂ ਪਾਣੀ ਦੀ ਘੱਟ ਸਪਲਾਈ ਹੈ, ਜਿਸ ਕਾਰਨ ਪਾਣੀ ਦਾ ਗੰਭੀਰ ਸੰਕਟ ਪੈਦਾ ਹੋਇਆ ਹੈ।
ਇਰਾਕੀ ਜਲ ਸਰੋਤ ਮੰਤਰਾਲੇ ਦੇ ਬੁਲਾਰੇ ਖਾਲਿਦ ਸ਼ਮਾਲ ਨੇ ਕਿਹਾ ਹੈ ਕਿ ਇਹ ਸਾਲ 1933 ਤੋਂ ਬਾਅਦ ਸਭ ਤੋਂ ਸੁੱਕਾ ਸਾਲ ਹੈ ਅਤੇ ਟਾਈਗ੍ਰਿਸ ਅਤੇ ਫਰਾਤ ਨਦੀ ਬੇਸਿਨ ਵਿੱਚ ਪਾਣੀ ਦਾ ਪ੍ਰਵਾਹ ਪਿਛਲੇ ਸਾਲ ਦੇ ਮੁਕਾਬਲੇ ਸਿਰਫ 27 ਫੀਸਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੇ ਡੈਮਾਂ ਅਤੇ ਭੰਡਾਰਾਂ ਵਿੱਚ ਪਾਣੀ ਦੀ ਕੁੱਲ ਭੰਡਾਰਨ ਸਮਰੱਥਾ ਦਾ ਸਿਰਫ ਅੱਠ ਫੀਸਦੀ ਬਚਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 57 ਫੀਸਦੀ ਘੱਟ ਹੈ। ਇਸ ਕਮੀ ਕਾਰਨ ਦੇਸ਼ ਦੇ ਸਾਰੇ ਸੂਬਿਆਂ, ਖਾਸ ਕਰ ਕੇ ਕੇਂਦਰੀ ਤੇ ਦੱਖਣੀ ਰਾਜਾਂ ਵਿੱਚ ਪਾਣੀ ਦੀ ਕਮੀ ਵਧ ਗਈ ਹੈ, ਇਸ ਸਮੱਸਿਆ ਨੇ ਹੋਰ ਵੀ ਗੰਭੀਰ ਰੂਪ ਧਾਰਨ ਕਰ ਲਿਆ ਹੈ।
ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਪਾਣੀ ਦੇ ਪ੍ਰਵਾਹ ਵਿੱਚ ਲਗਾਤਾਰ ਕਮੀ ਅਤੇ ਉੱਪਰੀ ਜਲ ਧਾਰਾ ਵਾਲੇ ਦੇਸ਼ਾਂ ਤੋਂ ਸਹਿਯੋਗ ਦੀ ਘਾਟ ਕਾਰਨ ਪਾਣੀ ਦਾ ਸੰਕਟ ਹੋਰ ਵਧ ਸਕਦਾ ਹੈ। ਜਲਵਾਯੂ ਪਰਿਵਰਤਨ, ਅਨਿਯਮਿਤ ਬਾਰਿਸ਼ ਅਤੇ ਉੱਪਰਲੇ ਦੇਸ਼ਾਂ ਤੋਂ ਅਸਥਿਰ ਪਾਣੀ ਦੀ ਸਪਲਾਈ ਕਾਰਨ ਇਰਾਕ ਲੰਬੇ ਸਮੇਂ ਤੋਂ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬ੍ਰਿਟੇਨ ਦੌਰੇ ਮਗਰੋਂ ਮਾਲਦੀਵ ਪੁੱਜੇ PM ਮੋਦੀ, ਰਾਸ਼ਟਰਪਤੀ ਮੁਈਜ਼ੂ ਨੇ ਕੀਤਾ ਸੁਆਗਤ
NEXT STORY