ਅਰਬਿਲ/ਇਰਾਕ (ਭਾਸ਼ਾ) : ਉੱਤਰੀ ਇਰਾਕ ਦੇ ਇਕ ਪਿੰਡ ਵਿਚ ਇਸਲਾਮਿਕ ਸਟੇਟ (ਆਈ.ਐੱਸ.) ਦੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਕੁਰਦਿਸ਼ ਬਲ ਦੇ ਇਕ ਮੈਂਬਰ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ। ਕੁਰਦਿਸ਼ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਖ਼ਬਰ ਦਿੱਤੀ। ਸਰਕਾਰੀ ਪ੍ਰਸਾਰਕ ਰੁਦਾ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਇਹ ਹਮਲਾ ਵੀਰਵਾਰ ਦੇਰ ਸ਼ਾਮ ਮਖਮੌਰ ਖੇਤਰ ਦੇ ਇਕ ਪਿੰਡ 'ਚ ਹੋਇਆ, ਜਿਸ ਦੇ ਬਾਅਦ ਕੁਰਦਿਸ਼ ਪੇਸ਼ਮੇਰਗਾ ਬਲਾਂ ਨਾਲ ਟਕਰਾਅ ਪੈਦਾ ਹੋ ਗਿਆ।
ਮਾਰੇ ਗਏ ਲੋਕਾਂ ਵਿਚ 9 ਪੇਸ਼ਮੇਰਗਾ ਅਤੇ 3 ਨਾਗਰਿਕ ਸ਼ਾਮਲ ਹਨ। ਹਾਲਾਂਕਿ ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹੋਰ ਵੇਰਵੇ ਵੀ ਤੁਰੰਤ ਉਪਲਬਧ ਨਹੀਂ ਹਨ। ਆਈ.ਐੱਸ. ਨੂੰ 2017 ਵਿਚ ਜੰਗ ਦੇ ਮੈਦਾਨ ਵਿਚ ਹਰਾਇਆ ਗਿਆ ਸੀ ਪਰ ਕੁਰਦਿਸ਼ ਪੇਸ਼ਮੇਰਗਾ ਲੜਾਕਿਆਂ ਸਮੇਤ ਇਰਾਕੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨਾ ਆਮ ਹਨ। ਇੱਥੇ ਕਈ ਇਲਾਕਿਆਂ 'ਚ ਅੱਤਵਾਦੀ ਸਰਗਰਮ ਹਨ।
ਓਮੀਕਰੋਨ ਵਾਇਰਸ ਨੇ ਹੁਣ ਆਸਟ੍ਰੇਲੀਆ ਦੇ ਸਕੂਲਾਂ 'ਚ ਵੀ ਦਿੱਤੀ ਦਸਤਕ
NEXT STORY