ਦਮਿਸ਼ਕ : ਇਸਲਾਮਿਕ ਸਟੇਟ (ਆਈ.ਐੱਸ.) ਨੇ ਐਤਵਾਰ ਨੂੰ ਪੂਰਬੀ ਸੀਰੀਆ ’ਚ ਅਗਵਾ ਕੀਤੇ ਗਏ 75 ਵਿਅਕਤੀਆਂ ’ਚੋਂ 11 ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਜਾਣਕਾਰੀ ਦਿੰਦਿਆਂ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਪੀੜਤਾਂ ’ਚ ਇਕ ਔਰਤ ਅਤੇ ਸੀਰੀਆਈ ਸਰਕਾਰੀ ਬਲਾਂ ਦਾ ਇਕ ਮੈਂਬਰ ਸ਼ਾਮਲ ਹੈ। ਆਬਜ਼ਰਵੇਟਰੀ ਦੇ ਅਨੁਸਾਰ ਆਈ.ਐੱਸ. ਨੇ ਸ਼ਨੀਵਾਰ ਨੂੰ ਪਾਲਮਾਇਰਾ ਸ਼ਹਿਰ ਦੇ ਨੇੜੇ 75 ਮਜ਼ਦੂਰਾਂ ਨੂੰ ਅਗਵਾ ਕਰ ਲਿਆ, ਜਦੋਂ ਉਹ ਉੱਥੇ ਕੰਮ ਕਰ ਰਹੇ ਸਨ। ਬ੍ਰਿਟੇਨ ਸਥਿਤ ਇਸ ਸੰਗਠਨ ਨੇ ਕਿਹਾ ਕਿ ਉਸ ਨੂੰ ਅਗਵਾ ਕੀਤੇ ਗਏ ਹੋਰ 64 ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : MC ਸਟੈਨ ਬਣਿਆ ਬਿੱਗ ਬੌਸ 16 ਦਾ ਜੇਤੂ, ਸ਼ਿਵ ਠਾਕਰੇ ਦੂਜੇ ਨੰਬਰ ’ਤੇ ਰਿਹਾ
ਆਬਜ਼ਰਵੇਟਰੀ ਨੇ ਕਿਹਾ ਕਿ ਆਈ.ਐੱਸ. ਨੇ ਤੁਰਕੀ ਅਤੇ ਸੀਰੀਆ ’ਚ ਭਿਆਨਕ ਭੂਚਾਲਾਂ ਨੂੰ ਲੈ ਕੇ ਵਿਸ਼ਵ ਚਿੰਤਾ ਦਾ ਫਾਇਦਾ ਉਠਾਇਆ ਅਤੇ ਪੀੜਤਾਂ ਨੂੰ ਮਾਰਿਆ। ਆਈ. ਐੱਸ. ਦੇ ਅੱਤਵਾਦੀਆਂ ਨੇ 2018 ’ਚ ਭਾਰੀ ਨੁਕਸਾਨ ਝੱਲਣ ਤੋਂ ਬਾਅਦ ਪੂਰਬੀ ਸੀਰੀਆ ’ਚ ਮਾਰੂਥਲ ਖੇਤਰ ਨੂੰ ਸੁਰੱਖਿਅਤ ਪਨਾਹਗਾਹ ਵਜੋਂ ਲੈ ਲਿਆ ਅਤੇ ਅਕਸਰ ਇਸ ਖੇਤਰ ਵਿਚ ਨਾਗਰਿਕਾਂ ਅਤੇ ਫ਼ੌਜੀ ਕਰਮਚਾਰੀਆਂ ’ਤੇ ਹਮਲੇ ਅਤੇ ਉਨ੍ਹਾਂ ਨੂੰ ਅਗਵਾ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦੀ ਵੱਡੀ ਲਾਪਰਵਾਹੀ, ਜ਼ਿੰਦਾ ਮਰੀਜ਼ ਨੂੰ ਐਲਾਨ ਦਿੱਤਾ ਮ੍ਰਿਤਕ, ਭੜਕੇ ਰਿਸ਼ਤੇਦਾਰਾਂ ਨੇ ਲਾਇਆ ਧਰਨਾ (ਵੀਡੀਓ)
ਪਾਕਿਸਤਾਨ 'ਚ ਅੱਤਵਾਦੀ ਹਮਲੇ ਵਧਣ ਲਈ ਸੁਰੱਖਿਆ ਬਲਾਂ ਦੀ ਲਾਪ੍ਰਵਾਹੀ ਜ਼ਿੰਮੇਵਾਰ : ਇਮਰਾਨ ਖਾਨ
NEXT STORY