ਵਾਸ਼ਿੰਗਟਨ (ਭਾਸ਼ਾ)- ਕੀ ਕੋਰੋਨਾ ਵਾਇਰਸ ਦਾ ਡੈਲਟਾ ਸਰੂਪ ਬੱਚਿਆਂ ਲਈ ਜ਼ਿਆਦਾ ਖ਼ਤਰਨਾਕ ਹੈ ? ਮਾਹਰਾਂ ਦਾ ਕਹਿਣਾ ਹੈ ਕਿ ਇਸ ਬਾਰੇ ’ਚ ਠੋਸ ਸਬੂਤ ਨਹੀਂ ਹਨ ਕਿ ਬੱਚੇ ਅਤੇ ਅੱਲ੍ਹੜ ਉਮਰ ਦੇ ਨੌਜਵਾਨ ਕੋਵਿਡ-19 ਦੇ ਪਹਿਲਾਂ ਦੇ ਸਰੂਪਾਂ ਦੇ ਮੁਕਾਬਲੇ ਡੈਲਟਾ ਸਰੂਪ ਤੋਂ ਜ਼ਿਆਦਾ ਗੰਭੀਰ ਰੂਪ ਨਾਲ ਬੀਮਾਰ ਪੈਣਗੇ, ਹਾਲਾਂਕਿ ਡੈਲਟਾ ਸਰੂਪ ਨਾਲ ਬੱਚਿਆਂ ’ਚ ਇਨਫੈਕਸ਼ਨ ਦਾ ਤੇਜ਼ੀ ਨਾਲ ਵਾਧਾ ਹੋਇਆ ਹੈ, ਕਿਉਂਕਿ ਇਹ ਕਿਤੇ ਜ਼ਿਆਦਾ ਛੂਤਕਾਰੀ ਹੈ।
ਇਹ ਵੀ ਪੜ੍ਹੋ: PM ਮੋਦੀ ਨਾਲ ਮੁਲਾਕਾਤ ’ਚ ਕਮਲਾ ਹੈਰਿਸ ਨੇ ਪਾਕਿਸਤਾਨ ਨੂੰ ਦੱਸਿਆ 'ਅੱਤਵਾਦੀਆਂ ਦਾ ਟਿਕਾਣਾ'
ਫਲੋਰੀਡਾ ਦੇ ਸੇਂਟ ਪੀਟਰਸਬਰਗ ’ਚ ਜਾਨਸ ਹਾਪਕਿਨਸ ਆਲ ਚਿਲਡਰਨਸ ਹਸਪਤਾਲ ’ਚ ਬੱਚਿਆਂ ਦੀ ਛੂਤ ਦੀ ਬਿਮਾਰੀ ਦੇ ਡਾਕਟਰ ਡਾ. ਜੁਆਨ ਡੁਮੋਇਸ ਨੇ ਕਿਹਾ ਕਿ ਕਿਤੇ ਜ਼ਿਆਦਾ ਆਸਾਨੀ ਨਾਲ ਫੈਲਣ ਦੀ ਡੈਲਟਾ ਦੀ ਸਮਰੱਥਾ ਉਸ ਨੂੰ ਬੱਚਿਆਂ ਲਈ ਜ਼ਿਆਦਾ ਖ਼ਤਰਨਾਕ ਬਣਾਉਂਦੀ ਹੈ ਅਤੇ ਇਹ ਸਕੂਲਾਂ ’ਚ ਮਾਸਕ ਪਹਿਨਣ ਅਤੇ ਅੱਲ੍ਹੜਾਂ ਦੇ ਵੀ ਟੀਕਾਕਰਣ ਕਰਨ ਦੀ ਜ਼ਰੂਰਤ ਦੱਸਦਾ ਹੈ।
ਇਹ ਵੀ ਪੜ੍ਹੋ: 27 ਤੋਂ ਸ਼ੁਰੂ ਹੋ ਸਕਦੀਆਂ ਹਨ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ
ਅਮਰੀਕਨ ਅਕੈਡਮੀ ਆਫ਼ ਪੀਡੀਆਟ੍ਰਿਕਸ ਐਂਡ ਚਿਲਡਰਨਸ ਹਸਪਤਾਲ ਐਸੋਸੀਏਸ਼ਨ ਤੋਂ ਲਏ ਗਏ ਅੰਕੜਿਆਂ ਅਨੁਸਾਰ ਅਮਰੀਕੀ ਬੱਚਿਆਂ ’ਚ ਹਫ਼ਤਾਵਾਰੀ ਇਨਫੈਕਸ਼ਨ ਦੀ ਦਰ ਇਸ ਮਹੀਨੇ ਦੀ ਸ਼ੁਰੂਆਤ ’ਚ ਢਾਈ ਲੱਖ ਪਹੁੰਚ ਗਈ। ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ’ਚ 50 ਲੱਖ ਤੋਂ ਜ਼ਿਆਦਾ ਬੱਚੇ ਪੀੜਤ ਹੋਏ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਘੱਟ ਤੋਂ ਘੱਟ 180 ਦੇਸ਼ਾਂ ’ਚ ਡੈਲਟਾ ਸਰੂਪ ਦੀ ਪਛਾਣ ਕੀਤੀ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ ਨੇ ਤਾਲਿਬਾਨ ਤੋਂ ਪਾਬੰਦੀ ਹਟਾਉਣ ਤੇ ਅਫ਼ਗਾਨਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਜਾਰੀ ਕਰਨ ਦੀ ਕੀਤੀ ਅਪੀਲ
NEXT STORY