ਢਾਕਾ (ਬਿਊਰੋ): ਬੰਗਲਾਦੇਸ਼ ਵਿਚ ਇਕ ਵਾਰ ਫਿਰ ਹਿੰਦੂ ਮੰਦਰ 'ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਸਥਿਤ ਇਸਕੌਨ (ISKCON) ਮੰਦਰ 'ਤੇ ਵੀਰਵਾਰ ਸ਼ਾਮ ਭੀੜ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਭੰਨਤੋੜ ਕੀਤੀ ਗਈ ਅਤੇ ਇੱਥੇ ਰੱਖੀਆਂ ਕੀਮਤਾਂ ਵਸਤਾਂ ਦੀ ਲੁੱਟਖੋਹ ਕੀਤੀ ਗਈ। ਹਮਲੇ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਢਾਕਾ ਦੇ ਵਾਰੀ ਵਿਚ 222 ਲਾਲ ਮੋਹਨ ਸਾਹਾ ਸਟ੍ਰੀਟ ਵਿਚ ਸਥਿਤ ਇਸਕੌਨ ਰਾਧਾਕਾਂਤਾ ਮੰਦਰ ਵਿਚ ਸ਼ਾਮ 7 ਵਜੇ ਇਹ ਹਮਲਾ ਹੋਇਆ। ਇਹ ਹਮਲਾ ਹਾਜੀ ਸੈਫੁੱਲਾ ਦੀ ਅਗਵਾਈ ਵਿਚ 200 ਤੋਂ ਵੱਧ ਲੋਕਾਂ ਦੀ ਭੀੜ ਨੇ ਕੀਤਾ। ਮੰਦਰ ਵਿਚ ਭੰਨਤੋੜ ਅਤੇ ਲੁੱਟਖੋਹ ਕੀਤੀ ਗਈ। ਹਮਲੇ ਵਿਚ ਸੁਮੰਤਰਾ ਚੰਦਰ ਸ਼ਰਵਨ, ਨਿਹਾਰ ਹਲਦਾਰ, ਰਾਜੀਵ ਭਦਰ ਅਤੇ ਹੋਰ ਕਈ ਲੋਕ ਜ਼ਖਮੀ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤੀ ਪ੍ਰਵਾਸੀਆਂ ਨੂੰ 'ਹੋਲੀ' ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਬੰਗਲਾਦੇਸ਼ ਵਿਚ ਹਿੰਦੂਆਂ ਦੇ ਮੰਦਰ 'ਤੇ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨੌਰਾਤਿਆਂ ਮੌਕੇ ਹਿੰਦੂਆਂ ਖ਼ਿਲਾਫ਼ ਅਫ਼ਵਾਹ ਫੈਲਾ ਕੇ ਦੁਰਗਾ ਪੂਜਾ ਪੰਡਾਲਾਂ 'ਤੇ ਹਮਲੇ ਕੀਤੇ ਗਏ ਸਨ। ਇੰਨਾ ਹੀ ਨਹੀਂ ਹਿੰਦੂਆਂ ਦੇ ਘਰਾਂ 'ਤੇ ਹਮਲੇ ਕੀਤੇ ਗਏ ਸਨ। ਉੱਥੇ ਢਾਕਾ ਸਥਿਤ ਇਸਕੌਨ ਮੰਦਰ 'ਤੇ ਵੀ ਹਮਲਾ ਕੀਤਾ ਗਿਆ ਸੀ।
ਬੰਗਲਦੇਸ਼ ਵਿਚ ਹਿੰਦੂਆਂ 'ਤੇ 9 ਸਾਲ ਵਿਚ 3600 ਤੋਂ ਵੱਧ ਹਮਲੇ
ਬੰਗਲਾਦੇਸ਼ ਵਿਚ ਘੱਟ ਗਿਣਤੀ ਅਧਿਕਾਰਾਂ 'ਤੇ ਕੰਮ ਕਰਨ ਵਾਲੀ ਸੰਸਥਾ ਏ.ਕੇ.ਐੱਸ. ਮੁਤਾਬਕ ਪਿਛਲੇ 9 ਸਾਲਾਂ ਵਿਚ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਨੂੰ 3679 ਵਾਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ 1678 ਮਾਮਲੇ ਧਾਰਮਿਕ ਸਥਲਾਂ ਵਿਚ ਭੰਨਤੋੜ ਅਤੇ ਹਥਿਆਰਬੰਦ ਹਮਲਿਆਂ ਦੇ ਸਾਹਮਣੇ ਆਏ। ਇਸ ਦੇ ਇਲਾਵਾ ਘਰਾਂ-ਮਕਾਨਾਂ ਵਿਚ ਭੰਨ ਤੋੜ ਅਤੇ ਅੱਗਜ਼ਨੀ ਸਮੇਤ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਹਮਲੇ ਕੀਤੇ ਗਏ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੂੰ ਭਾਰਤ ਨੇ ਦਿੱਤਾ 1 ਅਰਬ ਡਾਲਰ ਦਾ ਕਰਜ਼ਾ
NEXT STORY