ਇਸਲਾਮਾਬਾਦ (ਯੂ.ਐੱਨ.ਆਈ.): ਇਸਲਾਮਾਬਾਦ-ਤੇਹਰਾਨ-ਇਸਤਾਂਬੁਲ ਵਿਚਾਲੇ ਰੇਲ ਸੇਵਾ ਮੁੜ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਬੀਤੇ ਦਿਨ ਮਾਲਗੱਡੀ ਦਾ ਉਦਘਾਟਨ ਕੀਤਾ ਗਿਆ ਅਤੇ ਪਾਕਿਸਤਾਨ ਦੇ ਰੇਲ ਮੰਤਰੀ ਆਜ਼ਮ ਖਾਨ ਸਵਾਤੀ ਨੇ ਕਿਹਾ ਕਿ ਇਹ ਕਦਮ ਖੇਤਰ ਵਿਚ ਇਕ ਗੇਮ ਚੇਂਜਰ ਸਾਬਤ ਹੋਵੇਗਾ। ਦੀ ਐਕਸਪ੍ਰੈਸ ਟ੍ਰਿਬਿਊਨ ਨੇ ਬੁੱਧਵਾਰ ਨੂੰ ਦੱਸਿਆ ਕਿ ਸਵਾਤੀ ਨੇ ਮੰਗਲਵਾਰ ਨੂੰ ਉਦਘਾਟਨ ਤੋਂ ਬਾਅਦ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਸੇਵਾ ਤਿੰਨ ਦੇਸ਼ਾਂ ਵਿਚਾਲੇ ਵਪਾਰ ਨੂੰ ਵਧਾਏਗੀ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਨੇ ਡੂਰੰਡ ਲਾਈਨ ’ਤੇ ਲੱਗੀਆਂ ਕੰਡਿਆਲੀਆਂ ਤਾਰਾਂ ਨੂੰ ਹਟਾਇਆ, ਪਾਕਿਸਤਾਨ ਨੇ ਦਾਗੇ ਗੋਲੇ
ਸਵਾਤੀ ਨੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਤੁਰਕੀ ਦੇ ਰਾਜਦੂਤ ਅਹਿਸਾਨ ਮੁਸਤਫਾ ਸਮੇਤ ਹੋਰਾਂ ਨਾਲ ਟਰੇਨ ਦਾ ਉਦਘਾਟਨ ਕੀਤਾ। ਮੁਸਤਫਾ ਨੇ ਕਿਹਾ ਕਿ ਅੱਜ ਦੇ ਸੰਸਾਰ ਵਿੱਚ ਖੇਤਰੀ ਸੰਪਰਕ ਬਹੁਤ ਮਹੱਤਵਪੂਰਨ ਹੈ ਅਤੇ ਰੇਲਗੱਡੀ ਨੂੰ ਇੱਕ "ਬਹੁਤ ਮਹੱਤਵਪੂਰਨ ਪਹਿਲ" ਦੱਸਿਆ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜੇਕਰ ਇਸ ਰੂਟ ਨੂੰ ਯੂਰਪ ਤੱਕ ਵਧਾਇਆ ਜਾਵੇ ਤਾਂ ਵਪਾਰ ਦੀ ਮਾਤਰਾ ਹੋਰ ਵੱਧ ਸਕਦੀ ਹੈ।ਸਵਾਤੀ ਨੇ ਕਿਹਾ ਕਿ ਪਾਕਿਸਤਾਨ ਰੇਲਵੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੇਸ਼ਾਂ ਵਿੱਚ ਇੱਕ ਯਾਤਰੀ ਰੇਲਗੱਡੀ ਚਲਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ।
ਜਦੋਂ 'ਪਤੰਗ' ਨਾਲ ਹਵਾ 'ਚ ਉੱਡਣ ਲੱਗਾ 'ਸ਼ਖਸ', ਆਸਮਾਨ 'ਚ ਅਟਕੀ ਜਾਨ (ਤਸਵੀਰਾਂ ਅਤੇ ਵੀਡੀਓ)
NEXT STORY