ਵੈਲਿੰਗਟਨ-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਇਕ ਵਿਅਕਤੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਇਕਾਂਤਵਾਸ ਹੋ ਗਏ ਹਨ। ਪ੍ਰਧਾਨ ਮੰਤਰੀ ਦਫਤਰ ਨੇ ਇਹ ਜਾਣਕਾਰੀ ਦਿੱਤੀ। ਕੇਰੀਕੇਰੀ ਸ਼ਹਿਰ ਤੋਂ ਆਕਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਲਈ ਉਡਾਣ ਦੌਰਾਨ ਪ੍ਰਧਾਨ ਮੰਤਰੀ ਇਨਫੈਕਟਿਡ ਵਿਅਕਤੀ ਦੇ ਸੰਪਰਕ 'ਚ ਆਈ ਸੀ।
ਇਹ ਵੀ ਪੜ੍ਹੋ : ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ ਤੀਜੀ ਸੂਚੀ, 7 ਉਮੀਦਵਾਰਾਂ ਦਾ ਕੀਤਾ ਐਲਾਨ
ਨਿਊਜ਼ੀਲੈਂਡ ਦੀ ਗਵਰਨਰ-ਜਰਨਲ ਸਿੰਡੀ ਕਿਰੋ ਵੀ 22 ਜਨਵਰੀ ਦੀ ਉਡਾਣ 'ਚ ਸਵਾਰ ਸੀ ਅਤੇ ਉਹ ਵੀ ਇਕਾਂਤਵਾਸ ਹੋ ਗਈ ਹੈ। ਅਰਡਰਨ ਅਤੇ ਕਿਰੋ 6 ਫਰਵਰੀ ਨੂੰ ਨਿਊਜ਼ੀਲੈਂਡ ਦੇ ਰਾਸ਼ਟਰੀ ਦਿਵਸ 'ਵੈਤਾਂਗੀ ਡੇਅ' ਤੋਂ ਪਹਿਲਾਂ ਕੰਮ ਦੇ ਸਿਲਸਿਲੇ 'ਚ ਨਾਰਥਲੈਂਡ ਖੇਤਰ 'ਚ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਹੈ ਅਤੇ ਉਹ ਠੀਕ ਮਹਿਸੂਸ ਕਰ ਰਹੀ ਹੈ। ਸਿਹਤ ਮੰਤਰਾਲਾ ਦੀ ਸਲਾਹ ਮੁਤਾਬਕ, ਕੱਲ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੰਗਲਵਾਰ ਤੱਕ ਉਹ ਇਕਤਾਂਵਾਸ 'ਚ ਰਹੇਗੀ।
ਇਹ ਵੀ ਪੜ੍ਹੋ : ਗ੍ਰੇਟ ਬੈਰੀਅਰ ਰੀਫ ਦੀ ਸੁਰੱਖਿਆ ਲਈ 70.4 ਕਰੋੜ ਡਾਲਰ ਹੋਰ ਖ਼ਰਚ ਕਰੇਗਾ ਆਸਟ੍ਰੇਲੀਆ
ਨਿਊਜ਼ੀਲੈਂਡ ਦੀ ਆਬਾਦੀ 50 ਲੱਖ ਹੈ ਅਤੇ ਦੇਸ਼ ਇਨਫੈਕਸ਼ਨ ਦੇ ਕਹਿਰ 'ਤੇ ਰੋਕ ਲਾਉਣ 'ਚ ਬਹੁਤ ਹੱਦ ਤੱਕ ਕਾਮਯਾਬ ਰਿਹਾ ਹੈ। ਇਨਫੈਕਸ਼ਨ ਨਾਲ ਹੁਣ ਤੱਕ 52 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ, ਓਮੀਕ੍ਰੋਨ ਵੇਰੀਐਂਟ ਕਾਰਨ ਆਉਣ ਵਾਲੇ ਦਿਨਾਂ 'ਚ ਮਾਮਲੇ ਤੇਜ਼ੀ ਨਾਲ ਫੈਲਣ ਦਾ ਖ਼ਦਸ਼ਾ ਹੈ। ਨਿਊਜ਼ੀਲੈਂਡ ਦੀ ਕਰੀਬ 77 ਫੀਸਦੀ ਆਬਾਦੀ ਦਾ ਟੀਕਾਕਰਨ ਹੋ ਚੁੱਕਿਆ ਹੈ। ਉਥੇ, 12 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਸਮੂਹ 'ਚ 93 ਫੀਸਦੀ ਤੋਂ ਜ਼ਿਆਦਾ ਲਾਭਪਾਤਰੀਆਂ ਨੂੰ ਟੀਕੇ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਰਮਨੀ ਨੇ ਜਾਸੂਸੀ ਨਾਲ ਜੁੜੇ ਰੂਸ ਦੇ ਇਕ ਡਿਪਲੋਮੈਟ ਨੂੰ ਕੱਢਿਆ : ਖ਼ਬਰ
NEXT STORY