ਤੇਲ ਅਵੀਵ : ਇਜ਼ਰਾਇਲ 'ਚ 16 ਸਾਲ ਦੀ ਕੁੜੀ ਨਾਲ 30 ਲੋਕਾਂ ਵੱਲੋਂ ਜਬਰ-ਜ਼ਿਨਾਹ ਕਰਨ ਦੀ ਘਟਨਾ ਤੋਂ ਬਾਅਦ ਪੂਰਾ ਇਜ਼ਰਾਇਲ ਸਦਮੇ ਵਿਚ ਹੈ। ਉਥੇ ਹੀ ਕਈ ਸ਼ਹਿਰਾਂ ਦੇ ਲੋਕ ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਸੜਕਾਂ 'ਤੇ ਉਤਰ ਆਏ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਹਨ। ਕੁੱਝ ਔਰਤਾਂ ਨੇ ਤਾਂ ਨਿਊਡ ਹੋ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਉਥੇ ਹੀ ਇਸ ਮਾਮਲੇ ਵਿਚ ਪੁਲਸ ਨੇ ਹੁਣ ਤੱਕ ਸਿਰਫ਼ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਕੀਤਾ ਜਬਰ-ਜ਼ਿਨਾਹ, ਇਤਰਾਜ਼ਯੋਗ ਵੀਡੀਓ ਵਾਇਰਲ
ਦੱਸ ਦੇਈਏ ਕਿ ਇਜ਼ਰਾਇਲ ਦੇ ਇਲਟ ਸ਼ਹਿਰ ਵਿਚ 16 ਸਾਲਾ ਕੁੜੀ ਨਾਲ ਹੋਟਲ ਵਿਚ 30 ਲੋਕਾਂ ਵੱਲੋਂ ਲਾਈਨ ਲਗਾ ਕੇ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਇਹੀ ਨਹੀਂ ਹੈਵਾਨਾਂ ਨੇ ਕੁੜੀ ਦੀ ਇਤਰਾਜ਼ਯੋਗ ਵੀਡੀਓ ਵੀ ਬਣਾ ਲਈ। ਉਥੇ ਹੀ ਇਸ ਘਟਨਾ ਤੋਂ ਦੁਖੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇਸ ਘਟਨਾ ਨੂੰ ਮਨੁੱਖਤਾ ਖ਼ਿਲਾਫ ਅਪਰਾਧ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਕਿ ਜੋ ਲੋਕ ਇਸ ਦੇ ਲਈ ਜ਼ਿੰਮੇਦਾਰ ਹਨ ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
מתחמם פה pic.twitter.com/NKjgrk4CyA
— Lee yaron לי ירון (@lee_yaron) August 20, 2020
ਇਹ ਵੀ ਪੜ੍ਹੋ: ਰੂਸ 'ਚ ਜਿਨ੍ਹਾਂ 100 ਲੋਕਾਂ ਨੂੰ ਦਿੱਤੀ ਗਈ ਕੋਰੋਨਾ ਵੈਕਸੀਨ ਉਨ੍ਹਾਂ ਦੀ ਹੈਲਥ ਰਿਪੋਰਟ ਆਈ ਸਾਹਮਣੇ
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਕੁੜੀ ਨਸ਼ੇ ਵਿਚ ਸੀ। ਬਾਅਦ ਵਿਚ ਉਸ ਨੇ ਪੁਲਸ ਨੂੰ ਆਪਣੀ ਆਪਬੀਤੀ ਦੱਸੀ। ਉੱਧਰ ਇਕ ਸ਼ੱਕੀ ਨੇ ਪੁਲਸ ਪੁੱਛਗਿਛ ਵਿਚ ਮੰਨਿਆ ਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ। ਹਾਲਾਂਕਿ ਉਸ ਨੇ ਦਾਅਵਾ ਕੀਤਾ ਕਿ ਇਹ ਕੁੜੀ ਦੀ ਸਹਿਮਤੀ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਬਲਾਤਕਾਰ ਦੀ ਘਟਨਾ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਇਕ ਸ਼ਖਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
חסימת כביש ראשונה להערב, צומת היכל התרבות בקצה שדרות רוטשילד. מאות מפגינים כבר כאן. לא ראיתי מכתזית בסביבה. בינתיים כאן יש נהגת אחת מרוצה ומרימה pic.twitter.com/bdIWKgLy4v
— Bar Peleg (@bar_peleg) August 20, 2020
ਇਹ ਵੀ ਪੜ੍ਹੋ: CAIT ਦਾ ਦਾਅਵਾ, IPL ਨਾਲ ਆਤਮਨਿਰਭਰ ਭਾਰਤ ਅਭਿਆਨ ਨੂੰ ਲੱਗੇਗਾ ਵੱਡਾ ਝਟਕਾ
ਪੁਲਸ ਨੇ ਕਿਹਾ ਹੈ ਕਿ ਕੁੜੀ ਹੋਟਲ ਵਿਚ ਗੈਸਟ ਨਹੀਂ ਸੀ, ਸਗੋਂ ਉਹ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਦੇ ਬਾਅਦ ਬਾਥਰੂਮ ਗਈ ਸੀ। ਇਸ ਦੇ ਬਾਅਦ ਕੁੜੀ ਨੂੰ ਕੁੱਝ ਲੋਕ ਹੋਟਲ ਦੇ ਕਮਰੇ ਵਿਚ ਲੈ ਗਏ ਅਤੇ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਹ ਦੋਸ਼ੀ ਵੀ ਇਕ-ਦੂਜੇ ਨੂੰ ਨਹੀਂ ਜਾਣਦੇ ਸਨ। ਇਕ ਸ਼ੱਕੀ ਨੇ ਕਿਹਾ ਕਿ ਦੋਸ਼ੀਆਂ ਨੇ ਕੁੜੀ ਦੇ ਕਮਰੇ ਦੇ ਬਾਹਰ ਲਾਈਨ ਲਗਾ ਲਈ ਅਤੇ ਇਕ ਦੇ ਬਾਅਦ ਇਕ ਨੇ ਕਮਰੇ ਵਿਚ ਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਉੱਤਰੀ ਵੈਨਕੂਵਰ ਹੈਲਥ ਫੂਡ ਸਟੋਰ ਦਾ ਕਾਮਾ ਕੋਰੋਨਾ ਪਾਜ਼ੀਟਿਵ, ਪਈ ਭਾਜੜ
NEXT STORY