ਮਾਸਕੋ : ਰੂਸ ਦੇ ਸਟੇਟ ਰਿਸਰਚ ਸੈਂਟਰ ਆਫ ਵਾਇਰੋਲਾਜੀ ਐਂਡ ਬਾਇਓਟੇਕਨਾਲੋਜੀ ਵੇਕਟਰ ਵੱਲੋਂ ਵਿਕਸਿਤ ਕੀਤੀ ਜਾ ਰਹੀ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਕਲੀਨਿਕਲ ਪ੍ਰੀਖਣ ਵਿਚ ਹਿੱਸਾ ਲੈਣ ਵਾਲੇ ਸਾਰੇ ਸਵੈ ਸੈਵਕ ਵੈਕਸੀਨ ਦਿੱਤੇ ਜਾਣ ਦੇ ਬਾਅਦ ਸਿਹਤਮੰਦ ਹਨ ਅਤੇ ਚੰਗਾ ਮਹਿਸੂਸ ਕਰ ਰਹੇ ਹਨ। ਰੂਸ ਦੇ ਸੰਗਠਨ ਰੋਸਪੋਟਰੇਬਨੈਡਜਰ ਨੇ ਸ਼ੁੱਕਰਵਾਰ (21 ਅਗਸਤ) ਨੂੰ ਕਿਹਾ,“'ਪ੍ਰੀਖਣ ਵਿਚ ਸ਼ਾਮਲ ਸਾਰੇ ਪ੍ਰਤੀਭਾਗੀਆਂ ਨੂੰ ਵੈਕਸੀਨ ਦਿੱਤੀ ਗਈ ਹੈ।'
ਪਹਿਲੇ ਪੜਾਅ ਵਿਚ 14 ਲੋਕਾਂ ਨੂੰ ਵੈਕਸੀਨ ਦਿੱਤੀ ਗਈ ਅਤੇ ਦੂਜੇ ਪੜਾਅ ਵਿਚ 43 ਹੋਰ ਸਵੈ ਸੇਵਕਾਂ ਨੂੰ ਵੈਕਸੀਨ ਦਿੱਤੀ ਗਈ। ਇਸ ਦੇ ਇਲਾਵਾ ਪਲੇਸੇਬੋ ਕੰਟਰੋਲ ਗਰੁੱਪ ਦੇ 43 ਹੋਰ ਸਵੈ ਸੇਵਕਾਂ ਨੂੰ ਵੈਕਸੀਨ ਦਿੱਤੀ ਗਈ। ” ਰੋਸਪੋਟਰੇਬਨੈਡਜਰ ਨੇ ਕਿਹਾ ਕਿ 100 ਸਵੈ ਸੇਵਕਾਂ ਵਿਚੋਂ 6 ਨੂੰ ਇੰਜੈਕਸ਼ਨ ਵਾਲੀ ਜਗ੍ਹਾ 'ਤੇ ਥੋੜ੍ਹਾ ਜਿਹਾ ਦਰਦ ਮਹਿਸੂਸ ਹੋਇਆ ਪਰ ਬਾਕੀ ਸਵੈ ਸੇਵਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਹੋਈ। ਰੋਸਪੋਟਰੇਬਨੈਡਜਰ ਨੇ ਕਿਹਾ, 'ਸਾਡੀ ਯੋਜਨਾ ਇਸ ਸਾਲ ਸਤੰਬਰ ਵਿਚ ਕਲੀਨੀਕਲ ਪ੍ਰੀਖਣ ਪੂਰਾ ਕਰ ਲੈਣ ਦੀ ਹੈ।'
ਇਹ ਵੀ ਪੜ੍ਹੋ: ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਕੀਤਾ ਜਬਰ-ਜ਼ਿਨਾਹ, ਇਤਰਾਜ਼ਯੋਗ ਵੀਡੀਓ ਵਾਇਰਲ
ਰੂਸ ਵਿਚ ਕੋਰੋਨਾ ਦੇ 4,870 ਨਵੇਂ ਮਾਮਲੇ, 90 ਦੀ ਮੌਤ
ਦੂਜੇ ਪਾਸੇ ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ 4,870 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 946,976 ਹੋ ਗਈ ਹੈ। ਰੂਸ ਦੇ ਕੋਰੋਨਾ ਵਾਇਰਸ ਨਿਗਰਾਨੀ ਕੇਂਦਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਗਰਾਨੀ ਕੇਂਦਰ ਨੇ ਜਾਰੀ ਬਿਆਨ ਵਿਚ ਕਿਹਾ, 'ਰੂਸ ਦੇ 85 ਰੀਜਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 4,870 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 1,292 ਲੋਕਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ।' ”
ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ 90 ਲੋਕਾਂ ਦੀ ਮੌਤ ਹੋਈ ਹੈ, ਜਿਸ ਦੇ ਬਾਅਦ ਹੁਣ ਤੱਕ ਇਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 16,189 ਹੋ ਗਈ ਹੈ। ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਸਭ ਤੋਂ ਜ਼ਿਆਦਾ 690 ਮਾਮਲੇ ਮਾਸਕੋ ਵਿਚ ਦਰਜ ਕੀਤੇ ਗਏ। ਇਸ ਦੇ ਬਾਅਦ ਸੈਂਟ ਪੀਟਰਸਬਰਗ ਵਿਚ 181 ਅਤੇ ਮਾਸਕੋ ਰੀਜਨ ਵਿਚ 151 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਇਸ ਦੌਰਾਨ 5,817 ਮਰੀਜ਼ਾਂ ਨੂੰ ਸਿਹਤਮੰਦ ਹੋਣ ਦੇ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ, ਜਿਸ ਦੇ ਬਾਅਦ ਹੁਣ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 761,330 ਹੋ ਗਈ ਹੈ।
ਕੈਨੇਡਾ-ਅਮਰੀਕਾ ਸਰਹੱਦ 'ਤੇ ਵਾੜ ਲੱਗਣ ਦਾ ਕੰਮ ਸ਼ੁਰੂ
NEXT STORY