ਦੀਰ ਅਲ-ਬਲਾਹ (ਗਾਜ਼ਾ ਪੱਟੀ) - ਹਮਾਸ ਨਾਲ ਜੰਗਬੰਦੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਇਸਰਾਈਲੀ ਫੌਜ ਨੇ ਸ਼ੁੱਕਰਵਾਰ ਨੂੰ ਗਾਜ਼ਾ ’ਚ ਹਮਾਸ ਦੇ ਟਿਕਾਣਿਆਂ ’ਤੇ ਲੜਾਕੂ ਜਹਾਜ਼ਾਂ ਨਾਲ ਹਮਲੇ ਕੀਤੇ। ਇਜ਼ਰਾਈਲ ਨੇ ਦੱਖਣੀ ਗਾਜ਼ਾ ਦੇ ਕੁਝ ਹਿੱਸਿਆਂ ਵਿਚ ਪਰਚੇ ਸੁੱਟੇ, ਜਿਨ੍ਹਾਂ ਵਿਚ ਲੋਕਾਂ ਨੂੰ ਖਾਨ ਯੂਨਿਸ ਸ਼ਹਿਰ ਵਿਚ ਆਪਣੇ ਘਰ ਛੱਡਣ ਲਈ ਕਿਹਾ ਗਿਆ।
ਪਰਚੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਖਾਨ ਯੂਨਿਸ ਹੁਣ ਇਕ ‘ਖਤਰਨਾਕ ਜੰਗੀ ਖੇਤਰ’ ਹੈ। ਗਾਜ਼ਾ ਪੱਟੀ ਤੋਂ ਆਉਣ ਵਾਲੀਆਂ ਨਵੀਆਂ ਤਸਵੀਰਾਂ ਖੇਤਰ ਵਿਚ ਸੰਘਣਾ ਕਾਲਾ ਧੂੰਆਂ ਦਿਖਾ ਰਹੀਆਂ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਵੱਲੋਂ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਕਾਰਨ ਜੰਗ ਮੁੜ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਹਮਾਸ ਨੇ ਸਾਰੀਆਂ ਮਹਿਲਾ ਬੰਦੀਆਂ ਨੂੰ ਰਿਹਾਅ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕੀਤਾ ਅਤੇ ਇਜ਼ਰਾਈਲੀ ਨਾਗਰਿਕਾਂ ’ਤੇ ਰਾਕੇਟ ਦਾਗੇ।
ਇਹ ਵੀ ਪੜ੍ਹੋ : 1 ਦਸੰਬਰ ਤੋਂ ਬਦਲ ਰਹੇ ਸਿਮ ਕਾਰਡ ਖ਼ਰੀਦਣ ਤੇ ਵੇਚਣ ਦੇ ਨਿਯਮ, ਉਲੰਘਣਾ ਹੋਣ 'ਤੇ ਹੋ ਸਕਦੀ ਹੈ ਜੇਲ੍ਹ
ਜੰਗ ਸ਼ੁਰੂ ਹੋਣ ਤੋਂ ਬਾਅਦ ਗਾਜ਼ਾ ਦੀ ਜ਼ਿਆਦਾਤਰ ਆਬਾਦੀ ਦੱਖਣੀ ਗਾਜ਼ਾ ਵੱਲ ਚਲੀ ਗਈ ਹੈ ਅਤੇ ਖਾਨ ਯੂਨਿਸ ਅਤੇ ਹੋਰ ਥਾਵਾਂ ’ਤੇ ਸ਼ਰਨ ਲੈ ਲਈ ਹੈ। ਸ਼ੁੱਕਰਵਾਰ ਨੂੰ ਇਜ਼ਰਾਈਲੀ ਹਵਾਈ ਹਮਲਿਆਂ ਵਿਚ ਖਾਨ ਯੂਨਿਸ ਦੀ ਇਕ ਵੱਡੀ ਇਮਾਰਤ ਤਬਾਹ ਹੋ ਗਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਨਿਵਾਸੀ ਉਥੇ ਮਲਬੇ ਵਿਚ ਬਚੇ ਲੋਕਾਂ ਨੂੰ ਲੱਭਦੇ ਹੋਏ ਦੇਖੇ ਗਏ। ਹਮਾਦ ਸ਼ਹਿਰ ਵਿਚ ਇਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਇਕ ਅਪਾਰਟਮੈਂਟ ਵੀ ਹਮਲੇ ਵਿਚ ਨੁਕਸਾਨਿਆ ਗਿਆ। ਗਾਜ਼ਾ ’ਚ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ-ਕਿਦਰਾ ਨੇ ਕਿਹਾ ਕਿ ਇਜ਼ਰਾਇਈਲੀ ਹਮਲੇ ’ਚ 32 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : Amazon ਇੰਡੀਆ ਨੂੰ ਝਟਕਾ, ਉਪਭੋਗਤਾ ਅਦਾਲਤ ਨੇ ਰਿਫੰਡ ਤੇ ਮੁਆਵਜ਼ਾ ਦੇਣ ਦਾ ਦਿੱਤਾ ਆਦੇਸ਼
ਦੂਜੇ ਪਾਸੇ, ਇਜ਼ਰਾਈਲ ਵਿਚ ਗਾਜ਼ਾ ਦੇ ਨੇੜਲੇ ਖੇਤਰਾਂ ਵਿਚ ਰਾਕੇਟ ਹਮਲਿਆਂ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜਣੇ ਸ਼ੁਰੂ ਹੋ ਗਏ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਹਮਾਸ ਨੇ ਵੀ ਹਮਲੇ ਸ਼ੁਰੂ ਕਰ ਦਿੱਤੇ ਹਨ। ਇਜ਼ਰਾਈਲ ਅਤੇ ਫਿਲਸਤੀਨੀ ਕੱਟੜਪੰਥੀ ਸਮੂਹ ਹਮਾਸ ਵਿਚਾਲੇ ਆਰਜ਼ੀ ਜੰਗਬੰਦੀ ਸ਼ੁੱਕਰਵਾਰ ਸਵੇਰੇ 7 ਵਜੇ ਖ਼ਤਮ ਹੋ ਗਈ ਅਤੇ ਇਸ ਦੇ ਅੱਧੇ ਘੰਟੇ ਬਾਅਦ ਹੀ ਇਜ਼ਰਾਈਲੀ ਫੌਜ ਨੇ ਹਮਲੇ ਦਾ ਐਲਾਨ ਕਰ ਦਿੱਤਾ। ਇਹ ਜੰਗਬੰਦੀ ਇਕ ਹਫ਼ਤਾ ਪਹਿਲਾਂ 24 ਨਵੰਬਰ ਨੂੰ ਸ਼ੁਰੂ ਹੋਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ ਦੀ PM ਜੌਰਜੀਆ ਮੇਲੋਨੀ ਦੇ ਨਾਲ PM ਮੋਦੀ ਦੀ ਸੈਲਫੀ ਵਾਇਰਲ, ਦੁਬਈ 'ਚ ਹੋਈ ਮੁਲਾਕਾਤ
NEXT STORY