ਨਵੀਂ ਦਿੱਲੀ - ਦੂਰਸੰਚਾਰ ਵਿਭਾਗ (DoT) ਨੇ ਸਿਮ ਕਾਰਡ ਖਰੀਦਣ ਅਤੇ ਵੇਚਣ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਅਜਿਹੇ 'ਚ ਸਿਮ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਨਵੇਂ ਨਿਯਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਨਹੀਂ ਤਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਸਮੇਤ ਜੇਲ੍ਹ ਜਾਣਾ ਪੈ ਸਕਦਾ ਹੈ। ਦਰਅਸਲ ਕੇਂਦਰ ਸਰਕਾਰ ਫਰਜ਼ੀ ਸਿਮ ਕਾਰਡਾਂ ਨਾਲ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਸਖਤ ਹੋ ਗਈ ਹੈ। ਅਜਿਹੇ 'ਚ ਦੂਰਸੰਚਾਰ ਵਿਭਾਗ ਨੇ ਸਿਮ ਕਾਰਡ ਦੇ ਨਵੇਂ ਨਿਯਮ ਜਾਰੀ ਕੀਤੇ ਹਨ। ਇਹ ਨਿਯਮ 1 ਅਕਤੂਬਰ 2023 ਤੋਂ ਲਾਗੂ ਹੋਣੇ ਸਨ ਪਰ ਸਰਕਾਰ ਵੱਲੋਂ 2 ਮਹੀਨੇ ਦਾ ਵਾਧੂ ਸਮਾਂ ਦਿੱਤਾ ਗਿਆ ਸੀ। ਅਜਿਹੇ 'ਚ ਹੁਣ ਨਵੇਂ ਨਿਯਮ 1 ਦਸੰਬਰ 2023 ਤੋਂ ਲਾਗੂ ਹੋ ਰਹੇ ਹਨ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ, ਹੋਇਆ 800 ਕਰੋੜ ਦਾ ਨੁਕਸਾਨ
ਕੇਵਾਈਸੀ ਹੋਵੇਗਾ ਲਾਜ਼ਮੀ
ਨਵੇਂ ਨਿਯਮਾਂ ਦੇ ਤਹਿਤ, ਸਿਮ ਕਾਰਡ ਵੇਚਣ ਵਾਲਿਆਂ ਨੂੰ ਸਿਮ ਕਾਰਡ ਖਰੀਦਣ ਵਾਲੇ ਵਿਅਕਤੀ ਦੀ ਸਹੀ ਕੇਵਾਈਸੀ ਕਰਨੀ ਪਵੇਗੀ। ਸਰਕਾਰ ਨੇ ਸਿਮ ਕਾਰਡ ਖਰੀਦਦਾਰਾਂ ਅਤੇ ਵਿਕਰੇਤਾਵਾਂ 'ਤੇ ਇਕੋ ਸਮੇਂ ਕਈ ਸਿਮ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਹੈ। ਮਤਲਬ ਯੂਜ਼ਰਸ ਇੱਕੋ ਸਮੇਂ ਕਈ ਸਿਮ ਕਾਰਡ ਜਾਰੀ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ, ਇੱਕ ਆਈਡੀ 'ਤੇ ਸੀਮਤ ਗਿਣਤੀ ਵਿੱਚ ਸਿਮ ਕਾਰਡ ਜਾਰੀ ਕੀਤੇ ਜਾਣਗੇ।
ਕਿਸੇ ਵੀ ਸਿਮ ਵੇਚਣ ਵਾਲੇ ਵਾਪਰੀ ਦੀ ਪੁਲਸ ਤਸਦੀਕ ਲਈ ਟੈਲੀਕਾਮ ਆਪਰੇਟਰ ਜ਼ਿੰਮੇਵਾਰ ਹੋਣਗੇ। ਨਿਯਮਾਂ ਦੀ ਅਣਦੇਖੀ ਕਰਨ 'ਤੇ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਵਪਾਰੀਆਂ ਦੀ ਤਸਦੀਕ ਲਈ 12 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ।
ਡੇਮੋਗ੍ਰਾਫਿਕ ਡਾਟਾ ਕੀਤਾ ਜਾਵੇਗਾ ਇਕੱਠਾ
ਤੁਹਾਨੂੰ ਦੱਸ ਦੇਈਏ ਕਿ ਜੇਕਰ ਕੋਈ ਗਾਹਕ ਆਪਣੇ ਪੁਰਾਣੇ ਨੰਬਰ 'ਤੇ ਸਿਮ ਕਾਰਡ ਖਰੀਦਣਾ ਚਾਹੁੰਦਾ ਹੈ, ਤਾਂ ਉਸ ਲਈ ਉਸ ਦਾ ਆਧਾਰ ਸਕੈਨ ਕਰਨਾ ਅਤੇ ਉਸ ਦਾ ਡੇਮੋਗ੍ਰਾਫਿਕ ਡਾਟਾ ਇਕੱਠਾ ਕਰਨਾ ਵੀ ਲਾਜ਼ਮੀ ਹੋਵੇਗਾ।
ਸਿਮ ਕਾਰਡ ਬੰਦ ਕਰਨ ਦਾ ਇਹ ਹੋਵੇਗਾ ਨਿਯਮ
ਨਵੇਂ ਸਿਮ ਕਾਰਡ ਨਿਯਮਾਂ ਦੀ ਸ਼ੁਰੂਆਤ ਤੋਂ ਬਾਅਦ, ਸਿਮ ਕਾਰਡ ਹੁਣ ਬਲਕ ਵਿੱਚ ਜਾਰੀ ਨਹੀਂ ਕੀਤੇ ਜਾਣਗੇ। ਬਲਕ 'ਚ ਸਿਮ ਕਾਰਡ ਖਰੀਦਣ ਲਈ ਹੁਣ ਲੋਕਾਂ ਨੂੰ ਬਿਜ਼ਨੈੱਸ ਕੁਨੈਕਸ਼ਨ ਲੈਣਾ ਹੋਵੇਗਾ। ਪਰ ਜੇਕਰ ਕੋਈ ਉਪਭੋਗਤਾ ਪਹਿਲਾਂ ਦੀ ਤਰ੍ਹਾਂ ਇੱਕ ਆਈਡੀ 'ਤੇ 9 ਸਿਮ ਕਾਰਡ ਲੈਣਾ ਚਾਹੁੰਦਾ ਹੈ, ਤਾਂ ਉਹ ਅਜਿਹਾ ਕਰ ਸਕਦਾ ਹੈ। ਜੇਕਰ ਕੋਈ ਵਿਅਕਤੀ ਆਪਣਾ ਸਿਮ ਕਾਰਡ ਬੰਦ ਕਰਨਾ ਚਾਹੁੰਦਾ ਹੈ, ਤਾਂ ਉਹ ਨੰਬਰ 90 ਦਿਨਾਂ ਬਾਅਦ ਹੀ ਦੂਜੇ ਵਿਅਕਤੀ ਨੂੰ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਘਟੀਆ ਕੁਆਲਿਟੀ ਦੇ ਲਗਾਏ ਗਏ ਖਿੜਕੀਆਂ ਅਤੇ ਦਰਵਾਜ਼ੇ, ਫਰਨੀਚਰ ਹਾਊਸ ਮਾਲਕ ਨੂੰ ਜੁਰਮਾਨਾ
ਜੇਲ ਅਤੇ ਜੁਰਮਾਨੇ ਦੀ ਵਿਵਸਥਾ
ਨਿਯਮਾਂ ਦੇ ਤਹਿਤ, ਸਾਰੇ ਸਿਮ ਵੇਚਣ ਵਾਲਿਆਂ ਯਾਨੀ ਪੁਆਇੰਟ ਆਫ ਸੇਲ (PoS) ਲਈ 30 ਨਵੰਬਰ ਤੱਕ ਰਜਿਸਟਰ ਹੋਣਾ ਲਾਜ਼ਮੀ ਹੈ। ਇਨ੍ਹਾਂ ਸਾਰੇ ਨਿਯਮਾਂ ਦੀ ਉਲੰਘਣਾ ਕਰਨ 'ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
ਧੋਖਾਧੜੀ 'ਤੇ ਕਾਬੂ ਪਾਇਆ ਜਾਵੇਗਾ
ਦਰਅਸਲ, ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਸਨ ਕਿ ਸਿਮ ਕਾਰਡ ਵੇਚਣ ਵਾਲੇ ਬਿਨਾਂ ਸਹੀ ਵੈਰੀਫਿਕੇਸ਼ਨ ਅਤੇ ਟੈਸਟਿੰਗ ਦੇ ਨਵੇਂ ਸਿਮ ਕਾਰਡ ਜਾਰੀ ਕਰ ਰਹੇ ਹਨ, ਜੋ ਕਿ ਧੋਖਾਧੜੀ ਦਾ ਕਾਰਨ ਬਣ ਰਿਹਾ ਹੈ। ਅਜਿਹੇ 'ਚ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਫਰਜ਼ੀ ਸਿਮ ਕਾਰਡ ਵੇਚਦਾ ਪਾਇਆ ਗਿਆ ਤਾਂ ਉਸ ਨੂੰ 3 ਸਾਲ ਲਈ ਜੇਲ ਜਾਣਾ ਪਵੇਗਾ। ਇਸ ਦੇ ਨਾਲ ਹੀ ਉਸ ਦਾ ਲਾਇਸੈਂਸ ਬਲੈਕਲਿਸਟ ਕੀਤਾ ਜਾਵੇਗਾ। ਇਸ ਸਮੇਂ ਭਾਰਤ ਵਿੱਚ ਲਗਭਗ 10 ਲੱਖ ਸਿਮ ਕਾਰਡ ਵੇਚਣ ਵਾਲੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਕੰਪਨੀਆਂ ਅਤੇ ਹੋਰ ਸੰਸਥਾਵਾਂ ਨੂੰ ਬਲਕ ਵਿੱਚ ਸਿਮ ਕਾਰਡ ਜਾਰੀ ਕਰਦੇ ਹਨ।
ਇਹ ਵੀ ਪੜ੍ਹੋ : ਭੀਮ ਐਪ ਖਪਤਕਾਰ ਨੂੰ ਵਿਆਜ ਸਮੇਤ ਅਦਾ ਕਰੇਗਾ 20,000 ਰੁਪਏ, ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਟਵੀਟ ਕਾਰਨ ਐਲੋਨ ਮਸਕ ਨੂੰ ਵੱਡਾ ਝਟਕਾ, ਅਰਬਾਂ ਦਾ ਹੋ ਸਕਦਾ ਹੈ ਨੁਕਸਾਨ!
NEXT STORY