ਗਾਜ਼ਾ— ਉੱਤਰੀ ਵੈੱਸਟ ਬੈਂਕ ਦੇ ਨੇਬਲੁਸ ਸ਼ਹਿਰ 'ਚ ਇਜ਼ਰਾਇਲੀ ਡਿਫੈਂਸ ਫੋਰਸਜ਼ (ਆਈ. ਡੀ. ਐੱਫ.) ਨਾਲ ਹੋਈਆਂ ਝੜਪਾਂ 'ਚ ਘੱਟ ਤੋਂ ਘੱਟ 18 ਫਲਤਸਤੀਨੀ ਨਾਗਰਿਕ ਜ਼ਖਮੀ ਹੋ ਗਏ। 'ਫਲਸਤੀਨੀ ਰੈੱਡ ਕ੍ਰਿਸੈਂਟ ਸੋਸਾਇਟੀ' ਦੇ ਪ੍ਰਤੀਨਿਧੀ ਇਰਬ ਵੁਕਾਹਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਰਬ ਵੁਕਾਹਾ ਨੇ ਦੱਸਿਆ,''ਨੇਬਲਸ ਸ਼ਹਿਰ 'ਚ ਇਜ਼ਰਾਇਲੀ ਫੌਜ ਨਾਲ ਹੋਈਆਂ ਝੜਪਾਂ 'ਚ ਘੱਟ ਤੋਂ ਘੱਟ 18 ਫਲਸਤੀਨੀ ਨਾਗਰਿਕ ਜ਼ਖਮੀ ਹੋ ਗਏ।''
ਉਨ੍ਹਾਂ ਦੱਸਿਆ ਕਿ ਇਹ ਝੜਪਾਂ ਉਸ ਸਮੇਂ ਹੋਈਆਂ ਜਦ ਆਈ. ਡੀ. ਐੱਫ. ਨਾਲ ਇਜ਼ਰਾਇਲੀ ਨਾਗਰਿਕ ਵੈੱਸਟ ਬੈਂਕ ਇਲਾਕੇ 'ਚ ਪੁੱਜੇ। ਜ਼ਿਕਰਯੋਗ ਹੈ ਕਿ ਫਲਸਤੀਨ ਅਤੇ ਇਜ਼ਰਾਇਲ ਵਿਚਕਾਰ ਦਹਾਕਿਆਂ ਤੋਂ ਸੰਘਰਸ਼ ਚੱਲਦਾ ਆ ਰਿਹਾ ਹੈ। ਇਜ਼ਰਾਇਲ ਵੈੱਸਟ ਬੈਂਕ ਇਲਾਕੇ ਅਤੇ ਗਾਜ਼ਾ ਪੱਟੀ 'ਤੇ ਫਲਸਤੀਨ ਦੀ ਖੁਦਮੁਖਤਿਆਰੀ ਮੰਨਣ ਤੋਂ ਲਗਾਤਾਰ ਇਨਕਾਰ ਕਰਦਾ ਹੈ। ਇਨ੍ਹਾਂ ਦੋਹਾਂ ਖੇਤਰਾਂ 'ਚ ਕੁੱਝ ਹਿੱਸਿਆਂ 'ਤੇ ਅੰਸ਼ਿਕ ਰੂਪ ਨਾਲ ਇਜ਼ਰਾਇਲ ਦਾ ਕਬਜ਼ਾ ਹੈ।
ਅਮਰੀਕੀ ਸਾਂਸਦ ਤੁਰਕੀ ਵਿਰੁੱਧ ਪਾਬੰਦੀਆਂ ਲਗਾਉਣ ਲਈ ਪੇਸ਼ ਕਰਨਗੇ ਪ੍ਰਸਤਾਵ
NEXT STORY