ਤਹਿਰਾਨ- ਈਰਾਨ 'ਚ ਭਾਰਤੀ ਦੂਤਘਰ ਨੇ ਐਮਰਜੈਂਸੀ ਸੰਪਰਕ ਨੰਬਰ ਜਾਰੀ ਕੀਤੇ ਹਨ ਅਤੇ ਇੱਥੇ ਰਹਿਣ ਵਾਲੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਦੇਸ਼ 'ਤੇ ਇਜ਼ਰਾਈਲ ਦੇ ਹਮਲਿਆਂ ਮਗਰੋਂ ਚੌਕਸ ਰਹਿਣ, ਬੇਲੋੜੀਆਂ ਗਤੀਵਿਧੀਆਂ ਤੋਂ ਬਚਣ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਈਰਾਨ ਵਿਚ ਭਾਰਤੀ ਦੂਤਘਰ ਨੇ ਸ਼ੁੱਕਰਵਾਰ ਨੂੰ X 'ਤੇ ਪੋਸਟ ਕੀਤਾ ਕਿ "ਦੂਤਘਰ ਦੇ ਐਮਰਜੈਂਸੀ ਸੰਪਰਕ ਵੇਰਵੇ: +98 9128109115; +98 9128109109, ਹਨ।
ਦੂਤਘਰ ਨੇ ਇਕ ਹੋਰ ਪੋਸਟ ਵਿਚ ਈਰਾਨ 'ਚ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਚੌਕਸ ਰਹਿਣ, ਬੇਲੋੜੀਆਂ ਗਤੀਵਿਧੀਆਂ ਤੋਂ ਬਚਣ। ਦੂਤਘਰ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਨੂੰ ਫਾਲੋਅ ਕਰਨ ਅਤੇ ਸਥਾਨਕ ਅਧਿਕਾਰੀਆਂ ਵਲੋਂ ਦੱਸੇ ਗਏ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ
ਦੱਸ ਦੇਈਏ ਕਿ ਇਜ਼ਰਾਈਲ ਨੇ ਸ਼ੁੱਕਰਵਾਰ ਸਵੇਰੇ ਈਰਾਨ ਦੀ ਰਾਜਧਾਨੀ 'ਤੇ ਹਮਲਾ ਕੀਤਾ, ਜਿਸ ਵਿਚ ਦੇਸ਼ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਗਿਆ। ਈਰਾਨ ਨੇ ਇਜ਼ਰਾਈਲ ਦੇ ਪ੍ਰਮਾਣੂ, ਮਿਜ਼ਾਈਲ ਅਤੇ ਫੌਜੀ ਕੰਪਲੈਕਸ 'ਤੇ ਹਮਲੇ ਤੋਂ ਬਾਅਦ ਇਜ਼ਰਾਈਲ 'ਤੇ ਜਵਾਬੀ ਹਮਲੇ ਕੀਤੇ।
ਤੇਲ, ਟਿਕਟਾਂ ਤੇ ਟਮਾਟਰ ਸਭ ਮਹਿੰਗਾ! ਭਾਰਤ ਨੂੰ ਸਭ ਤੋਂ ਵੱਡਾ ਝਟਕਾ ਲੱਗੇਗਾ, ਜਾਣੋ ਕੀ ਹੋਵੇਗਾ ਮਹਿੰਗਾ
NEXT STORY