ਤੇਲ ਅਵੀਵ : ਭਾਰੀ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਇਜ਼ਰਾਈਲ ਗਾਜ਼ਾ 'ਤੇ ਲਗਾਤਾਰ ਬੰਬਾਰੀ ਕਰ ਰਿਹਾ ਹੈ। ਇਜ਼ਰਾਈਲੀ ਫੌਜ ਨੇ ਖਾਨ ਯੂਨਿਸ ਸ਼ਹਿਰ 'ਤੇ ਤਾਜ਼ਾ ਹਮਲਾ ਕੀਤਾ, ਜਿੱਥੇ ਇਕ ਸ਼ਰਨਾਰਥੀ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਘੱਟੋ-ਘੱਟ 36 ਫਲਸਤੀਨੀ ਮਾਰੇ ਗਏ। ਹਮਲੇ ਵਿਚ 50 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿਚ 13 ਬੱਚੇ ਅਤੇ ਕਈ ਔਰਤਾਂ ਸ਼ਾਮਲ ਹਨ। ਇਸ ਹਮਲੇ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਵੀ ਬਿਆਨ ਜਾਰੀ ਕੀਤਾ ਹੈ।
ਇਸ ਬਿਆਨ 'ਚ ਦੱਸਿਆ ਗਿਆ ਹੈ ਕਿ ਚਿਤਾਵਨੀ ਜਾਰੀ ਕਰਨ ਤੋਂ ਬਾਅਦ ਹਮਾਸ ਦੇ ਲੜਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿਚ ਆਪਣੇ ਪੁੱਤਰ ਨੂੰ ਗੁਆਉਣ ਵਾਲੇ ਰਮਜ਼ਾਨ ਸੁੱਬੋ ਨੇ ਦਾਅਵਾ ਕੀਤਾ ਕਿ ਹਮਲੇ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਸੀ। ਅਚਾਨਕ ਉਸ ਦੇ ਘਰ ਦੇ ਵਿਚਕਾਰ ਮਿਜ਼ਾਈਲ ਡਿੱਗ ਗਈ। ਸਾਨੂੰ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਅਤੇ ਨਾ ਹੀ ਸਾਨੂੰ ਛੱਡਣ ਲਈ ਕਿਹਾ ਗਿਆ।”
ਪਿਛਲੇ ਸਾਲ ਅਕਤੂਬਰ ਤੋਂ ਗਾਜ਼ਾ ਵਿਚ ਚੱਲ ਰਹੀ ਇਜ਼ਰਾਇਲੀ ਫੌਜੀ ਕਾਰਵਾਈ ਵਿਚ ਲਗਭਗ 43 ਹਜ਼ਾਰ ਫਲਸਤੀਨੀ ਆਪਣੀ ਜਾਨ ਗੁਆ ਚੁੱਕੇ ਹਨ। ਜ਼ਖਮੀਆਂ ਦੀ ਗਿਣਤੀ ਇਕ ਲੱਖ ਦੇ ਕਰੀਬ ਪਹੁੰਚ ਗਈ ਹੈ। ਇਜ਼ਰਾਈਲ ਦੀ ਫੌਜੀ ਕਾਰਵਾਈ ਕਾਰਨ ਗਾਜ਼ਾ ਦੀ 23 ਲੱਖ ਆਬਾਦੀ ਦਾ 90 ਫੀਸਦੀ ਬੇਘਰ ਹੋ ਗਿਆ ਹੈ ਅਤੇ ਲੋਕ ਤੰਬੂਆਂ ਵਿਚ ਰਹਿਣ ਲਈ ਮਜਬੂਰ ਹਨ। ਗਾਜ਼ਾ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਹੁਣ ਇੱਥੇ ਕੁਝ ਵੀ ਨਹੀਂ ਬਚਿਆ ਹੈ।
ਇਹ ਵੀ ਪੜ੍ਹੋ : IGI ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਸ਼ਖਸ ਗ੍ਰਿਫ਼ਤਾਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਦੂਜੇ ਪਾਸੇ ਇਜ਼ਰਾਈਲ ਅਤੇ ਲੇਬਨਾਨ ਦੇ ਹਿਜ਼ਬੁੱਲਾ ਵਿਚਾਲੇ ਭਾਰੀ ਬੰਬਾਰੀ ਜਾਰੀ ਹੈ। ਜਿੱਥੇ ਇਜ਼ਰਾਈਲ ਲੇਬਨਾਨ ਦੇ ਅੰਦਰ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕਰ ਰਿਹਾ ਹੈ, ਹਿਜ਼ਬੁੱਲਾ ਵੀ ਜਵਾਬੀ ਕਾਰਵਾਈ ਵਿਚ ਇਜ਼ਰਾਈਲੀ ਖੇਤਰ ਵਿਚ ਰਾਕੇਟ ਅਤੇ ਮਿਜ਼ਾਈਲਾਂ ਦਾਗ ਰਿਹਾ ਹੈ। ਸ਼ੁੱਕਰਵਾਰ ਦੇਰ ਰਾਤ ਇਜ਼ਰਾਈਲ ਨੇ ਰਾਜਧਾਨੀ ਬੇਰੂਤ ਅਤੇ ਦੱਖਣੀ ਲੇਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਹਮਲੇ ਤੋਂ ਬਾਅਦ ਬੇਰੂਤ ਦੇ ਅਸਮਾਨ 'ਚ ਅੱਗ ਅਤੇ ਧੂੰਏਂ ਦੇ ਬੱਦਲ ਉੱਠਦੇ ਦੇਖੇ ਗਏ। ਲੇਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ ਇਜ਼ਰਾਈਲੀ ਹਮਲੇ 'ਚ 41 ਲੋਕ ਮਾਰੇ ਗਏ ਅਤੇ 133 ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਪਿਛਲੇ ਸਾਲ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ 2 ਹਜ਼ਾਰ 634 ਲੇਬਨਾਨੀਆਂ ਦੀ ਜਾਨ ਜਾ ਚੁੱਕੀ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਜ਼ਰਾਈਲ ਨੇ ਲੇਬਨਾਨ ਦੇ ਦੱਖਣ-ਪੂਰਬ ਵਿਚ ਇਕ ਵੱਡਾ ਹਵਾਈ ਹਮਲਾ ਕੀਤਾ ਸੀ। ਇਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਇਮਾਰਤ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਅਤੇ ਇਮਾਰਤ ਵਿਚ ਰਹਿ ਰਹੇ ਤਿੰਨ ਪੱਤਰਕਾਰਾਂ ਦੀ ਵੀ ਜਾਨ ਚਲੀ ਗਈ। ਲੇਬਨਾਨੀ ਮੀਡੀਆ ਮੁਤਾਬਕ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 11 ਪੱਤਰਕਾਰ ਮਾਰੇ ਜਾ ਚੁੱਕੇ ਹਨ ਅਤੇ ਅੱਠ ਜ਼ਖ਼ਮੀ ਹੋਏ ਹਨ।
ਇਜ਼ਰਾਇਲੀ ਹਮਲੇ ਤੋਂ ਬਾਅਦ ਹਿਜ਼ਬੁੱਲਾ ਨੇ ਵੀ ਜਵਾਬੀ ਕਾਰਵਾਈ ਕੀਤੀ। ਇਜ਼ਰਾਈਲ 'ਤੇ ਰਾਕੇਟ ਅਤੇ ਮਿਜ਼ਾਈਲਾਂ ਦਾਗੀਆਂ। ਹਿਜ਼ਬੁੱਲਾ ਵੱਲੋਂ ਉੱਤਰੀ ਇਜ਼ਰਾਈਲ ਵਿਚ ਦਾਗੇ ਗਏ ਜ਼ਿਆਦਾਤਰ ਰਾਕੇਟ ਅਤੇ ਮਿਜ਼ਾਈਲਾਂ ਨੂੰ ਹਵਾਈ ਰੱਖਿਆ ਪ੍ਰਣਾਲੀਆਂ ਦੁਆਰਾ ਹਵਾ ਵਿਚ ਹੀ ਨਸ਼ਟ ਕਰ ਦਿੱਤਾ ਗਿਆ ਸੀ, ਪਰ ਕੁਝ ਮਿਜ਼ਾਈਲਾਂ ਆਪਣੇ ਨਿਸ਼ਾਨੇ ਤੱਕ ਪਹੁੰਚਣ ਵਿਚ ਸਫਲ ਰਹੀਆਂ ਸਨ। ਹਿਜ਼ਬੁੱਲਾ ਦੇ ਇਸ ਹਮਲੇ ਵਿਚ ਦੋ ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਪਾਕਿਸਤਾਨ 'ਚ ਟਿਕ-ਟੌਕਰਾਂ 'ਤੇ ਕਹਿਰ ਬਣ ਕੇ ਟੁੱਟੀ ਪੁਲਸ, ਕਈ ਬਲਾਗਰ ਵੀ ਗ੍ਰਿਫ਼ਤਾਰ
NEXT STORY