ਗਾਜਾ— ਇਜ਼ਰਾਇਲ ਦੀ ਫੌਜ ਨੇ ਗਾਜਾ 'ਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਟੀਚਾ ਬਣਾਉਂਦੇ ਹੋਏ ਹਵਾਈ ਹਮਲਾ ਕੀਤਾ, ਜਿਸ 'ਚ ਘੱਟੋ-ਘੱਟ 25 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚ 6 ਬੱਚੇ ਵੀ ਸ਼ਾਮਲ ਹਨ। ਇਜ਼ਰਾਇਲ ਫੌਜ ਨੇ ਦੱਸਿਆ ਕਿ ਗਾਜਾ 'ਚ ਅੱਤਵਾਦੀਆਂ ਦੇ ਸਿਖਲਾਈ ਵਾਲੇ ਕੈਂਪਾਂ ਅਤੇ ਹਥਿਆਰ ਰੱਖੇ ਜਾਣ ਵਾਲੇ ਟਿਕਾਣਿਆਂ 'ਤੇ ਵੀਰਵਾਰ ਨੂੰ ਹਮਲਾ ਹੋਇਆ। ਫਿਲਸਤੀਨ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਇਲ ਫੌਜ ਦੀ ਕਾਰਵਾਈ 'ਚ 6 ਬੱਚਿਆਂ ਸਮੇਤ ਘੱਟੋ-ਘੱਟ 25 ਲੋਕ ਜ਼ਖਮੀ ਹੋ ਗਏ। ਲੋਕਾਂ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਜ਼ਿਆਦਾਤਰ ਕੈਂਪ ਦੇ ਕੋਲ ਸਥਿਤ ਇਕ ਇਮਾਰਤ 'ਚ ਰਹਿਣ ਵਾਲੇ ਲੋਕ ਹਨ। ਇਕ ਹੋਰ ਘਟਨਾ 'ਚ ਇਜ਼ਰਾਇਲ ਦੇ ਫੌਜੀਆਂ ਅਤੇ ਪ੍ਰਦਰਸ਼ਨਕਾਰੀਆਂ ਦੀ ਝੜਪ 'ਚ ਇਕ ਫਿਲਸਤੀਨੀ ਨਾਗਰਿਕ ਮਾਰਿਆ ਗਿਆ ਅਤੇ ਕੋਈ ਲੋਕ ਜ਼ਖਮੀ ਹੋ ਗਏ। ਪ੍ਰਦਰਸ਼ਨਕਾਰੀ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦਿੱਤੇ ਜਾਣ ਸੰਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦਾ ਵਿਰੋਧ ਕਰ ਰਹੇ ਸਨ।
ਆਸਟ੍ਰੇਲੀਆ 'ਚ ਮਿਲੇ ਸ਼ੇਰ ਦੀ ਲੁਪਤ ਪ੍ਰਜਾਤੀ ਦੇ ਅਵਸ਼ੇਸ਼
NEXT STORY