ਬਾਤ ਯਾਮ/ਇਜ਼ਰਾਈਲ (ਏਜੰਸੀ)- ਮੱਧ ਇਜ਼ਰਾਈਲ ਵਿੱਚ ਵੀਰਵਾਰ ਨੂੰ 3 ਖੜ੍ਹੀਆਂ ਬੱਸਾਂ ਵਿੱਚ ਲੜੀਵਾਰ ਬੰਬ ਧਮਾਕੇ ਹੋਏ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਹਮਲਿਆਂ ਪਿੱਛੇ ਅੱਤਵਾਦੀਆਂ ਦਾ ਹੱਥ ਹੈ। ਇਨ੍ਹਾਂ ਧਮਾਕਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਧਮਾਕੇ ਉਸ ਦਿਨ ਹੋਏ ਜਦੋਂ ਇਜ਼ਰਾਈਲ ਜੰਗਬੰਦੀ ਸਮਝੌਤੇ ਤਹਿਤ ਹਮਾਸ ਦੁਆਰਾ ਗਾਜ਼ਾ ਤੋਂ 4 ਬੰਧਕਾਂ ਦੀਆਂ ਲਾਸ਼ਾਂ ਦੀ ਵਾਪਸੀ ਦਾ ਸੋਗ ਮਨਾ ਰਿਹਾ ਸੀ। ਇਹ ਧਮਾਕੇ 2000 ਦੇ ਦਹਾਕੇ ਵਿੱਚ ਫਲਸਤੀਨੀ ਵਿਦਰੋਹ ਦੌਰਾਨ ਹੋਏ ਧਮਾਕਿਆਂ ਦੀ ਯਾਦ ਦਿਵਾਉਂਦੇ ਹਨ। ਪੁਲਸ ਬੁਲਾਰੇ ਏ.ਐੱਸ.ਆਈ. ਅਹਾਰੋਨੀ ਨੇ ਚੈਨਲ 13 ਟੀਵੀ ਨੂੰ ਦੱਸਿਆ ਕਿ 2 ਹੋਰ ਬੱਸਾਂ ਵਿੱਚੋਂ ਵਿਸਫੋਟਕ ਮਿਲੇ ਹਨ। ਇਜ਼ਰਾਈਲੀ ਪੁਲਸ ਨੇ ਕਿਹਾ ਕਿ ਸਾਰੇ 5 ਬੰਬ ਇੱਕੋ ਵਰਗੇ ਸਨ ਅਤੇ ਉਨ੍ਹਾਂ ਵਿੱਚ 'ਟਾਈਮਰ' ਲੱਗੇ ਹੋਏ ਸਨ। ਪੁਲਸ ਅਨੁਸਾਰ, ਬੰਬ ਨਿਰੋਧਕ ਦਸਤਾ ਬਰਾਮਦ ਕੀਤੇ ਗਏ ਬੰਬਾਂ ਨੂੰ ਨਕਾਰਾ ਕਰਨ ਵਿੱਚ ਰੁੱਝਿਆ ਹੋਇਆ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਭਾਰਤੀ ਪੁੱਜੇ ਪਨਾਮਾ, ਭਾਰਤ ਸਰਕਾਰ ਨੂੰ ਕੀਤਾ ਗਿਆ ਸੂਚਿਤ

ਸ਼ਹਿਰ ਦੇ ਮੇਅਰ, ਤਜ਼ਿਵਕਾ ਬ੍ਰੋਟ ਨੇ ਕਿਹਾ ਕਿ ਇਹ ਇੱਕ ਚਮਤਕਾਰ ਸੀ ਕਿ ਧਮਾਕਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਬੱਸਾਂ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਖੜ੍ਹੀਆਂ ਸਨ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਉਹ ਆਪਣੇ ਫੌਜੀ ਸਕੱਤਰ ਤੋਂ ਨਵੀਨਤਮ ਜਾਣਕਾਰੀ ਪ੍ਰਾਪਤ ਕਰ ਰਹੇ ਹਨ ਅਤੇ ਘਟਨਾਕ੍ਰਮ ਦੀ ਨਿਗਰਾਨੀ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਸ਼ਿਨ ਬੇਟ ਅੰਦਰੂਨੀ ਸੁਰੱਖਿਆ ਏਜੰਸੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਬੁਲਾਰੇ ਹੈਮ ਸਰਗਰੋਫ ਨੇ ਇਜ਼ਰਾਈਲੀ ਟੀਵੀ ਨੂੰ ਦੱਸਿਆ, "ਸਾਨੂੰ ਇਹ ਨਿਰਧਾਰਤ ਕਰਨਾ ਪਵੇਗਾ ਕਿ ਕੀ ਇੱਕ ਸ਼ੱਕੀ ਨੇ ਬੱਸਾਂ ਵਿੱਚ ਵਿਸਫੋਟਕ ਲਗਾਏ ਸਨ ਜਾਂ ਇਸ ਵਿਚ ਕਈ ਲੋਕ ਸ਼ਾਮਲ ਸਨ।"
ਇਹ ਵੀ ਪੜ੍ਹੋ: ਯੂਕ੍ਰੇਨੀ ਸਰਕਾਰ ਨੂੰ ਗੈਰ-ਕਾਨੂੰਨੀ ਠਹਿਰਾਉਣ ਦੇ ਪੁਤਿਨ ਦੇ ਵਿਛਾਏ ਜਾਲ 'ਚ ਫਸੇ ਟਰੰਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਭਾਰਤੀ ਪੁੱਜੇ ਪਨਾਮਾ, ਭਾਰਤ ਸਰਕਾਰ ਨੂੰ ਕੀਤਾ ਗਿਆ ਸੂਚਿਤ
NEXT STORY