ਯੇਰੂਸ਼ਲਮ-ਇਜ਼ਰਾਈਲ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਕਿਹਾ ਕੇ ਦੇਸ਼ 'ਐਮਰਜੈਂਸੀ ਸਥਿਤੀ ਦੀ ਦਹਿਲੀਜ਼ 'ਤੇ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਮਲਾਵੀ ਤੋਂ ਪਰਤੇ ਯਾਤਰੀ ਅਤੇ ਦੋ ਹੋਰ ਸ਼ੱਕੀ ਇਨਫੈਕਟਿਡਾਂ ਨੂੰ ਇਕਤਾਂਵਾਸ 'ਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਤਿੰਨਾਂ ਦਾ ਟੀਕਕਾਰਨ ਹੋਇਆ ਹੈ।
ਇਹ ਵੀ ਪੜ੍ਹੋ : ਚੀਨ ਨੇ ਅਮਰੀਕਾ ਨੂੰ ਦੱਖਣੀ ਚੀਨ ਸਾਗਰ 'ਚ ਫੌਜੀ ਗਤੀਵਿਧੀਆਂ ਰੋਕਣ ਲਈ ਕਿਹਾ
ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ ਜਿਸ ਦੇ ਬਾਰੇ 'ਚ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਜ਼ਿਆਦਾ ਇਨਫੈਕਟਿਡ ਹੈ ਅਤੇ ਇਸ ਕਾਰਨ ਗਾਵਤੇਂਗ (ਦੇਸ਼ ਦਾ ਸਭ ਤੋਂ ਜ਼ਿਆਦਾ ਇਨਫੈਕਸ਼ਨ ਸੂਬਾ) 'ਚ ਨੌਜਵਾਨਾਂ ਦਰਮਿਆਨ ਤੇਜ਼ੀ ਨਾਲ ਇਨਫੈਕਸ਼ਨ ਫੈਲੀ ਹੈ। ਕੋਰੋਨਾ ਵਾਇਰਸ ਦੇ ਨਵੇਂ ਰੂਪ 'ਤੇ ਚਰਚਾ ਕਰਨ ਲਈ ਸ਼ੁੱਕਰਵਾਰ ਨੂੰ ਬੁਲਾਈ ਗਈ ਮੰਤਰੀ ਮੰਡਲ ਦੀ ਬੈਠਕ 'ਚ ਪ੍ਰਧਾਨ ਮੰਤਰੀ ਬੇਨੇਟ ਨੇ ਕਿਹਾ ਕਿ ਇਹ ਜ਼ਿਆਦਾ ਇਨਫੈਕਸ਼ਨ ਵਾਲਾ ਹੈ ਅਤੇ ਡੈਲਟਾ ਵੇਰੀਐਂਟ ਤੋਂ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਬਰਾਮਦ 3 ਮਹੀਨਿਆਂ ’ਚ 132 ਫੀਸਦੀ ਵਧੀ
ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਅਜੇ ਇਸ ਸੰਬੰਧ 'ਚ ਸੂਚਨਾ ਜੁਟਾ ਰਹੇ ਹਨ ਕਿ ਟੀਕੇ ਇਸ 'ਤੇ ਪ੍ਰਭਾਵਹੀਨ ਹਨ ਅਤੇ ਕੀ ਇਹ ਜਾਨਲੇਵਾ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਫਿਲਹਾਲ ਐਮਰਜੈਂਸੀ ਸਥਿਤੀ ਦੀ ਦਹਿਲੀਜ਼ 'ਤੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਹਰੇਕ ਤਰ੍ਹਾਂ ਨਾਲ ਤਿਆਰ ਰਹਿਣ ਅਤੇ 24 ਘੰਟੇ ਕੰਮ ਕਰਨ ਲਈ ਕਮਰ ਕੱਸ ਲੈਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ : 2 ਸਾਲ ’ਚ ਪੈਟਰੋਲ ਤੇ ਇਲੈਕਟ੍ਰਿਕ ਗੱਡੀਆਂ ਦੀ ਕੀਮਤ ਹੋਵੇਗੀ ਇਕ ਬਰਾਬਰ : ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੱ. ਅਫਰੀਕਾ ਦੇ ਇਨ੍ਹਾਂ 7 ਦੇਸ਼ਾਂ ਦੀ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਸਿੰਗਾਪੁਰ ਦਾ ਵੱਡਾ ਫ਼ੈਸਲਾ
NEXT STORY