ਯੇਰੂਸ਼ਲਮ — ਇਜ਼ਰਾਇਲ ਦੇ ਰੱਖਿਆ ਮੰਤਰੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਰਾਕ 'ਚ ਉਨ੍ਹਾਂ ਨੇ ਈਰਾਨੀ ਫੌਜੀਆਂ ਨੂੰ ਦੇਖਿਆ ਤਾਂ ਉਹ ਹਮਲਾ ਕਰ ਸਕਦਾ ਹੈ। ਸੀਰੀਆ 'ਚ ਪਹਿਲਾਂ ਤੋਂ ਹੀ ਈਰਾਨੀ ਫੌਜ ਖਿਲਾਫ ਹਮਲੇ ਦੇ ਨਾਂ 'ਤੇ ਇਜ਼ਰਾਇਲ ਕਈ ਵਾਰ ਅਟੈਕ ਕਰ ਚੁੱਕਿਆ ਹੈ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਰਾਕ 'ਚ ਪ੍ਰਾਕਸੀ ਵਾਰ ਲੱੜਣ ਲਈ ਈਰਾਨ ਨੇ ਸ਼ੀਆਵਾਂ ਨੂੰ ਨਾ ਸਿਰਫ ਬੈਲੇਸਟਿਕ ਮਿਜ਼ਾਈਲ ਦਿੱਤੀ ਹੈ ਬਲਕਿ ਮੀਡਲ ਈਸਟ ਅਤੇ ਪੱਛਮ 'ਚ ਆਪਣੀ ਤਾਕਤ ਦਾ ਅਹਿਸਾਸ ਕਰਾਉਣ ਲਈ ਆਪਣੀ ਫੌਜੀ ਤਾਕਤ ਨੂੰ ਵਧਾਉਣ 'ਚ ਲੱਗਾ ਹੋਇਆ ਹੈ। ਇਸੇ ਰਿਪੋਰਟ ਤੋਂ ਬਾਅਦ ਇਜ਼ਰਾਇਲ ਵੱਲੋਂ ਪਹਿਲੀ ਪ੍ਰਤੀਕਿਰਿਆ ਆਈ ਹੈ।
ਇਜ਼ਰਾਇਲ ਦੇ ਰੱਖਿਆ ਮੰਤਰੀ ਐਵੀਗਡਰ ਲਿਬਰਮੈਨ ਨੇ ਆਖਿਆ ਕਿ ਸੀਰੀਆ 'ਚ ਜੋ ਕੁਝ ਵੀ ਚੱਲ ਰਿਹਾ ਹੈ ਅਸੀਂ ਉਸ 'ਤੇ ਪੂਰੀ ਨਜ਼ਰ ਰੱਖ ਰਹੇ ਹਾਂ ਅਤੇ ਸਿਰਫ ਸੀਰੀਆਈ ਸੂਬੇ 'ਚ ਈਰਾਨੀ ਖਤਰੇ ਨੂੰ ਦੇਖਦੇ ਹੋਏ ਅਸੀਂ ਆਪਣੇ ਆਪ ਨੂੰ ਕੰਟਰੋਲ ਨਹੀਂ ਕੀਤਾ ਹੈ। ਇਰਾਕ 'ਚ ਈਰਾਨ ਦੀ ਦਖਲਅੰਦਾਜ਼ੀ 'ਤੇ ਇਜ਼ਰਾਇਲ ਦੇ ਰੱਖਿਆ ਮੰਤਰੀ ਨੇ ਆਖਿਆ ਕਿ ਮੈਂ ਕਹਿ ਰਿਹਾ ਹਾਂ ਕਿ ਅਸੀਂ ਕਿਸੇ ਵੀ ਈਰਾਨੀ ਖਤਰੇ ਦਾ ਸਾਹਮਣਾ ਕਰਾਂਗੇ ਅਤੇ ਇਸ ਨਾਲ ਕੋਈ ਫਰਕ ਨਹੀਂ ਪੈਦਾ ਕਿ ਇਹ ਕਿੱਥੇ ਜਾਂਦੇ ਹਨ... ਇਜ਼ਰਾਇਲ ਦੀ ਸੁਤੰਤਰਤਾ ਪੂਰੀ ਹੈ। ਅਸੀਂ ਇਸ ਫ੍ਰੀਡਮ (ਆਜ਼ਾਦੀ) ਆਫ ਐਕਸ਼ਨ ਨੂੰ ਬਰਕਰਾਰ ਰੱਖਦੇ ਹਾਂ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਈਰਾਨੀ, ਇਰਾਕੀ ਅਤੇ ਪੱਛਮੀ ਅਧਿਕਾਰੀਆਂ ਦੀ ਮੰਨੀਏ ਤਾਂ ਈਰਾਨ ਨੇ ਪਿਛਲੇ ਕੁਝ ਮਹੀਨਿਆਂ 'ਚ ਸ਼ਾਰਟ-ਰੇਂਜ ਦੀਆਂ ਕਈ ਬੈਲੇਸਟਿਕ ਮਿਜ਼ਾਈਲਾਂ ਇਰਾਕ ਨੂੰ ਪਹੁੰਚਾਈਆਂ ਹਨ। ਈਰਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਰਾਕ 'ਚ ਜ਼ਿਆਦਾ ਗਿਣਤੀ 'ਚ ਤਾਂ ਮਿਜ਼ਾਈਲਾਂ ਤੈਨਾਤ ਨਹੀਂ ਕੀਤੀਆਂ ਹਨ ਪਰ ਜੇਕਰ ਜ਼ਰੂਰਤ ਪਈ ਤਾਂ ਉਥੇ ਮਿਜ਼ਾਈਲਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ। ਈਰਾਨ ਦਾ ਕਹਿਣਾ ਹੈ ਕਿ ਇਰਾਕ 'ਚ ਵਧਦੇ ਖਤਰਿਆਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਅੰਗ੍ਰੇਜ਼ੀ ਅਖਬਾਰ ਮੁਤਾਬਕ ਪੱਛਮੀ ਸੂਤਰਾਂ ਦੀ ਮੰਨੀਏ ਤਾਂ ਘੱਟੋਂ-ਘੱਟ 10 ਮਿਜ਼ਾਈਲਾਂ ਸ਼ੀਆਵਾਂ ਨੂੰ ਦਿੱਤੀਆਂ ਗਈਆਂ ਹਨ। ਪੱਛਮੀ ਸੂਤਰਾਂ ਮੁਤਾਬਕ ਇਰਾਕ 'ਚ ਕਈ ਟਿਕਾਣਿਆਂ 'ਤੇ ਮਿਜ਼ਾਈਲਾਂ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ। ਇਰਾਕੀ ਸੂਤਰਾਂ ਨੇ ਆਖਿਆ ਕਿ ਬਾਹਰੀ ਹਮਲਿਆਂ ਤੋਂ ਬਚਣ ਅਤੇ ਦੁਸ਼ਮਣਾਂ 'ਤੇ ਹਮਲਾ ਕਰਨ ਲਈ ਈਰਾਨ ਦੀ ਹਾਜ਼ਰੀ ਦੇਖਣ ਨੂੰ ਮਿਲ ਰਹੀ ਹੈ।
ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ 'ਤੇ ਚੁੱਕਿਆ ਸਵਾਲ
NEXT STORY