ਬੈਰੂਤ/ਤੇਲ ਅਵੀਵ - ਲਿਬਨਾਨ ’ਚ 2 ਦਿਨ ਤੱਕ ਜਿਸ ਤਰ੍ਹਾਂ ਗੈਜੇਟਸ ਧਮਾਕੇ ਹੋਏ ਹਨ, ਉਸ ਨੂੰ ਮਾਹਿਰ ਲੜਾਈ ਦੇ ਇਕ ਨਵੇਂ ਅਤੇ ਖਤਰਨਾਕ ਯੁੱਗ ਦੀ ਸ਼ੁਰੂਆਤ ਮੰਨ ਰਹੇ ਹਨ। ਇਸ ’ਚ ਫੌਜ ਨੂੰ ਜੰਗ ਲੜਨ ਦੀ ਜ਼ਰੂਰਤ ਨਹੀਂ ਪਈ ਅਤੇ ਖੁਫੀਆ ਏਜੰਸੀਆਂ ਨੇ ਹੀ ਪੂਰਾ ਮੋਰਚਾ ਸੰਭਾਲਿਆ।
ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਮੋਸਾਦ ਨੇ ਹਜ਼ਾਰਾਂ ਪੇਜਰਜ਼ ’ਚ ਧਮਾਕਾਖੇਜ ਕਿਵੇਂ ਫਿਕਸ ਕਰਾਏ ਅਤੇ ਫਿਰ ਉਨ੍ਹਾਂ ਨੂੰ ਲੜਾਕਿਆਂ ਤੱਕ ਕਿਵੇਂ ਪਹੁੰਚਾਇਆ? ਇਸ ਦੇ ਪਿੱਛੇ ਮੋਸਾਦ ਦੇ ‘ਬਾਂਦਰ’ ਦੀ ਵੱਡੀ ਭੂਮਿਕਾ ਮੰਨੀ ਜਾ ਰਹੀ ਹੈ। ਮੋਸਾਦ ਨੇ ਪੂਰੇ ਵਿਸ਼ਵ ’ਚ ਆਪਣੀਆਂ ਸ਼ੈੱਲ ਕੰਪਨੀਆਂ ਦਾ ਇਕ ਨੈੱਟਵਰਕ ਬਣਾਇਆ ਹੋਇਆ ਹੈ। ਇਨ੍ਹਾਂ ਨੂੰ ਮੋਸਾਦ ਮੰਕੀਜ਼ (ਬਾਂਦਰ) ਕਹਿੰਦਾ ਹੈ। ਮੰਨਿਆ ਜਾਂਦਾ ਹੈ ਕਿ ਹਿਜ਼ਬੁੱਲ੍ਹਾ ਨੂੰ ਪੇਜਰ ਖਰੀਦ ਲਈ ਇਵੇਂ ਹੀ ਮੰਕੀਜ਼ ਯਾਨੀ ਮੋਸਾਦ ਦੇ ਏਜੰਟਾਂ ਨੇ ਆਪਣੇ ਝਾਂਸੇ ’ਚ ਲਿਆ।
ਕੋਡ 00000: ਪੰਜ ਜ਼ੀਰੋ ਦੀ ਖੇਡ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਕਰਨ ਲਈ ਮੋਸਾਦ ਨੇ ਇਕ ਖਾਸ ਕੋਡ ਦਾ ਇਸਤੇਮਾਲ ਕੀਤਾ। ਮੰਗਲਵਾਰ ਦੁਪਹਿਰ 3.45 ਵਜੇ (ਸਥਾਨਕ ਸਮਾਂ) ਸਾਰੇ ਪੇਜਰ ’ਤੇ 00000 ਜਾਂ ਇਸੇ ਤਰ੍ਹਾਂ ਦਾ ਕੋਈ ਸੰਦੇਸ਼ ਭੇਜਿਆ ਗਿਆ। ਇਸ ਨਾਲ ਪੇਜਰ ਦਾ ਛੋਟਾ ਇਲੈਕਟ੍ਰਾਨਿਕ ਕਾਰਡ ਤੇਜ਼ੀ ਨਾਲ ਗਰਮ ਹੋਇਆ ਅਤੇ ਧਮਾਕੇ ਨਾਲ ਫਟ ਗਿਆ। ਇਜ਼ਰਾਈਲੀ ਡਿਫੈਂਸ ਫੋਰਸ ਦੇ ਖੁਫੀਆ ਅਧਿਕਾਰੀ ਅਤੇ ਸਾਬਕਾ ਨੇਵੀ ਕਮਾਂਡਰ ਇਯਾਲ ਪਿੰਕੋ ਦਾ ਕਹਿਣਾ ਹੈ ਕਿ ਇਨ੍ਹਾਂ 2 ਹਮਲਿਆਂ ਨੇ ਹਿਜ਼ਬੁੱਲ੍ਹਾ ਦਾ ਲੱਕ ਤੋੜ ਦਿੱਤਾ ਹੈ।
ਹੰਗਰੀ ਦੀ ਕੰਪਨੀ ਨੇ ਕਿਹਾ- ਅਸੀਂ ਪੇਜਰ ਨਹੀਂ ਬਣਾਉਂਦੇ
ਦੂਸਰੇ ਪਾਸੇ ਹੰਗਰੀ ਦੀ ਕੰਪਨੀ ਬੀ. ਏ. ਸੀ. ਕੰਸਲਟਿੰਗ ਦੀ ਸੀ. ਈ ਓ. ਕ੍ਰਿਸਟੀਨਾ ਬਾਰਸੋਨੀ ਅਰਸੀਡੀਆਕੋਨੋ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਹ ਪੇਜਰ ਉਨ੍ਹਾਂ ਦੀ ਕੰਪਨੀ ’ਚ ਬਣੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੇਜਰ ਨਹੀਂ ਬਣਾਉਂਦੇ, ਅਸੀਂ ਸਿਰਫ ਸਪਲਾਈ ਚੇਨ ਚਲਾਉਂਦੇ ਹਾਂ।
Meta ਨੇ ਲਿਆ ਵੱਡਾ ਫੈਸਲਾ, Instagram 'ਚ ਹੁਣ ਨਹੀਂ ਦਿਸਣਗੇ ਇਹ ਫਿਲਟਰ
NEXT STORY