ਯੇਰੂਸ਼ਲਮ (ਬਿਊਰੋ)— ਇਕ ਨਿਗਰਾਨੀ ਸਮੂਹ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਹਵਾਈ ਫੌਜ ਦੇ ਜਹਾਜ਼ਾਂ ਨੇ ਸੀਰੀਆ ਦੇ ਹੋਮਸ ਸੂਬੇ ਵਿਚ ਹਥਿਆਰਾਂ ਦੇ ਇਕ ਡਿਪੋ 'ਤੇ ਬੰਬ ਸੁੱਟੇ। ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਹਥਿਆਰਾਂ ਦਾ ਡਿਪੋ ਸੀਰੀਆਈ ਸਰਕਾਰ ਦਾ ਸੀ ਜਾਂ ਉਸ ਦੇ ਸਹਿਯੋਗੀ ਲੇਬਨਾਨੀ ਸਹਿਯੋਗੀ ਹਿਜ਼ਬੁੱਲਾ ਦਾ ਸੀ। ਆਬਜ਼ਰਵੇਟਰੀ ਦੇ ਨਿਦੇਸ਼ਕ ਰਾਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਇਜ਼ਰਾਇਲੀ ਜਹਾਜ਼ਾਂ ਨੇ ਹੋਮਸ ਦੇ ਦੱਖਣੀ ਸ਼ਹਿਰ ਹਿਸਾਇਆ ਦੇ ਉਦਯੋਗਿਕ ਖੇਤਰ ਵਿਚ ਸਥਿਤ ਹਥਿਆਰਬੰਦ ਡਿਪੋ 'ਤੇ ਰਾਕੇਟ ਦਾਗੇ। ਸੀਰੀਆਈ ਨਿਊਜ਼ ਏਜੰਸੀ ਨੇ ਇਜ਼ਰਾਈਲ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਦਿੱਤੀ ਹੈ ਅਤੇ ਕਿਹਾ ਹੈ ਕਿ ਰਾਸ਼ਟਰੀ ਫੌਜ ਨੇ ਇਸ਼ ਹਮਲੇ ਦਾ ਜਵਾਬ ਦਿੱਤਾ। ਹਾਲਾਂਕਿ ਇਜ਼ਰਾਇਲੀ ਫੌਜ ਨੇ ਇਸ ਮਾਮਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।
ਇੰਟਰਨੈੱਟ ਉੱਤੇ ਧਮਾਲਾਂ ਪਾ ਰਹੀ ਹੈ ਇਹ ਖੂਬਸੂਰਤ ਬਾਡੀ ਬਿਲਡਰ
NEXT STORY