ਯੇਰੂਸ਼ਲਮ (ਏ. ਐੱਫ. ਪੀ.)—ਗਾਜ਼ਾ ਪੱਟੀ ਤੋਂ ਇਸਰਾਈਲੀ ਖੇਤਰ ਵਿਚ ਦਰਜਨਾਂ ਰਾਕੇਟ ਦਾਗੇ ਜਾਣ ਪਿੱਛੋਂ ਇਸਰਾਈਲ ਨੇ ਵੀ ਵੀਰਵਾਰ ਗਾਜ਼ਾ ਪੱਟੀ 'ਤੇ ਹਵਾਈ ਹਮਲਾ ਕੀਤਾ, ਜਿਸ ਦੌਰਾਨ ਹਮਾਸ ਦਾ ਇਕ ਮੈਂਬਰ ਮਾਰਿਆ ਗਿਆ। ਹਮਲੇ ਵਿਚ ਇਕ ਗਰਭਵਤੀ ਔਰਤ ਅਤੇ ਉਸ ਦੀ ਬੱਚੀ ਦੀ ਮੌਤ ਹੋ ਗਈ। ਮਾਰੀ ਗਈ ਔਰਤ ਦਾ ਪਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ। ਇਸਰਾਈਲ ਦੀ ਫੌਜ ਨੇ ਇਸ ਘਟਨਾ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਹਮਾਸ ਨਾਲ ਜੁੜੇ 100 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਭਾਰਤ ਤੇ ਕੈਨੇਡਾ ਵਿਚਾਲੇ ਹੋਇਆ ਇਹ ਖਾਸ ਸਮਝੌਤਾ, ਅਕਾਊਂਟੈਂਟਸ ਨੂੰ ਹੋਵੇਗਾ ਫਾਇਦਾ
NEXT STORY