ਯੇਰੂਸ਼ਲਮ: ਇਜ਼ਰਾਇਲ ਦੇ ਰਾਸ਼ਟਰਪਤੀ ਰਿਯੂਵੇਨ ਰਿਵਲਿਨ ਨੇ ਸੋਮਵਾਰ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿਹਾਂਤ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ 'ਇਜ਼ਰਾਇਲ ਦਾ ਸੱਚਾ ਦੋਸਤ' ਦੱਸਿਆ ਤੇ ਕਿਹਾ ਕਿ ਮੁਖਰਜੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿਚ ਮਦਦ ਕੀਤੀ। ਮੁਖਰਜੀ ਦਾ ਸੋਮਵਾਰ ਸ਼ਾਮੀਂ ਦਿਹਾਂਤ ਹੋ ਗਿਆ ਹੈ। ਉਹ 84 ਸਾਲ ਦੇ ਸਨ।
ਰਿਵਲਿਨ ਨੇ ਟਵੀਟ ਕੀਤਾ ਕਿ ਇਜ਼ਰਾਇਲ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਦਿਹਾਂਤ ਨਾਲ ਦੁਖੀ ਭਾਰਤ ਦੇ ਲੋਕਾਂ ਤੇ ਮੁਖਰਜੀ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਮੁਖਰਜੀ ਦੇਸ਼ ਤੇ ਵਿਦੇਸ਼ ਵਿਚ ਇਕ ਬਹੁਤ ਸਨਮਾਨਿਤ ਰਾਜਨੇਤਾ ਸਨ ਤੇ ਇਜ਼ਰਾਇਲ ਦੇ ਇਕ ਸੱਚੇ ਦੋਸਤ ਸਨ ਜਿਨ੍ਹਾਂ ਨੇ ਸਾਡੇ ਦੇਸ਼ਾਂ ਤੇ ਲੋਕਾਂ ਦੇ ਵਿਚਾਲੇ ਗਹਿਰੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ। ਮੁਖਰਜੀ ਅਕਤੂਬਰ 2015 ਵਿਚ ਇਜ਼ਰਾਇਲ ਦੀ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ ਸਨ। ਮੁਖਰਜੀ ਦੀ ਇਸ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2017 ਵਿਚ ਇਜ਼ਰਾਇਲ ਦੀ ਯਾਤਰਾ ਕੀਤੀ ਸੀ। ਰਿਵਲਿਨ ਨੇ 2016 ਵਿਚ ਮੁਖਰਜੀ ਦੇ ਸੱਦੇ 'ਤੇ ਭਾਰਤ ਦੀ ਯਾਤਰਾ ਕੀਤੀ ਸੀ। ਉਥੇ ਹੀ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ 2018 ਵਿਚ ਭਾਰਤ ਦੀ ਯਾਤਰਾ ਕੀਤੀ ਸੀ, ਜਿਸ ਨਾਲ ਦੋਵਾਂ ਦੇਸ਼ਾਂ ਦੇ ਦੋ-ਪੱਖੀ ਸਬੰਧ ਰਣਨੀਤਿਕ ਸਾਂਝੇਦਾਰੀ ਵਾਲੇ ਬਣੇ।
ਪਾਕਿਸਤਾਨ 'ਚ ਮੀਂਹ ਨਾਲ ਸਬੰਧਿਤ ਘਟਨਾਵਾਂ 'ਚ 163 ਹਲਾਕ
NEXT STORY