ਬੈਰੂਤ (ਏ. ਪੀ.) : ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਨੂੰ ਮੱਧ ਬੈਰੂਤ ਅਤੇ ਸ਼ਹਿਰ ਦੇ ਦੱਖਣੀ ਉਪਨਗਰਾਂ ’ਤੇ ਹਮਲਾ ਕੀਤਾ, ਜਿਸ ਨਾਲ ਲੇਬਨਾਨ ਦੀ ਰਾਜਧਾਨੀ ’ਤੇ ਧੂੰਏਂ ਦੇ ਬੱਦਲ ਛਾ ਗਏ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਇਜ਼ਰਾਈਲ ਦੀ ਲੀਡਰਸ਼ਿਪ ਇਹ ਫੈਸਲਾ ਕਰਨ ਲਈ ਤਿਆਰ ਹੈ ਕਿ ਕੀ ਹਿਜ਼ਬੁੱਲਾ ਦੇ ਨਾਲ ਇਕ ਸਾਲ ਤੋਂ ਵੱਧ ਦੇ ਸੰਘਰਸ਼ ਨੂੰ ਖਤਮ ਕਰਨ ਦੇ ਮੰਤਵ ਨਾਲ ਅਮਰੀਕੀ ਵਿਚੋਲਗੀ ਵਾਲੀ ਜੰਗਬੰਦੀ ਨੂੰ ਸਵੀਕਾਰ ਕਰਨਾ ਹੈ ਜਾਂ ਨਹੀਂ।
ਇਜ਼ਰਾਈਲੀ ਫੌਜ ਨੇ ਵੀ ਹਮਲੇ ਤੋਂ ਪਹਿਲਾਂ ਬੈਰੂਤ ਦੇ ਉਪਨਗਰਾਂ ’ਚ 20 ਹੋਰ ਇਮਾਰਤਾਂ ਨੂੰ ਖਾਲੀ ਕਰਨ ਦੀ ਚਿਤਾਵਨੀ ਜਾਰੀ ਕੀਤੀ ਸੀ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਜ਼ਰਾਈਲ ਕਿਸੇ ਵੀ ਜੰਗਬੰਦੀ ਦੇ ਲਾਗੂ ਹੋਣ ਤੋਂ ਪਹਿਲਾਂ ਆਖਰੀ ਸਮੇਂ ਤੱਕ ਹਿਜ਼ਬੁੱਲਾ ਨੂੰ ਸਜ਼ਾ ਦੇਣ ਦਾ ਟੀਚਾ ਰੱਖ ਰਿਹਾ ਹੈ।
ਇਜ਼ਰਾਈਲੀ ਜ਼ਮੀਨੀ ਫੌਜਾਂ ਵੀ ਪਹਿਲੀ ਵਾਰ ਲਿਬਨਾਨ ਦੀ ਲਿਤਾਨੀ ਨਦੀ ਦੇ ਕੁਝ ਹਿੱਸਿਆਂ ’ਚ ਜੰਗ ਲਈ ਪਹੁੰਚੀਆਂ, ਜੋ ਉਭਰ ਰਹੇ ਜੰਗਬੰਦੀ ਦਾ ਇਕ ਕੇਂਦਰ ਬਿੰਦੂ ਹੈ। ਜੰਗਬੰਦੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਪਰ ਮੰਗਲਵਾਰ ਦੁਪਹਿਰ ਨੂੰ ਇਜ਼ਰਾਈਲ ਦੀ ਸੁਰੱਖਿਆ ਮੰਤਰੀ ਮੰਡਲ ਦੀ ਮੀਟਿੰਗ ’ਚ ਅਮਰੀਕੀ ਸਮਰਥਨ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਸੀ। ਲਿਬਨਾਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਹਿਜ਼ਬੁੱਲਾ ਵੀ ਸਮਝੌਤੇ ਦਾ ਸਮਰਥਨ ਕਰਦਾ ਹੈ ਅਤੇ ਜੇਕਰ ਸਾਰੀਆਂ ਧਿਰਾਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਇਹ ਸਮਝੌਤਾ ਇਜ਼ਰਾਈਲ-ਹਿਜ਼ਬੁੱਲਾ ਜੰਗ ਨੂੰ ਖਤਮ ਕਰਨ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੋਵੇਗਾ, ਜਿਸ ਨੇ ਪੂਰੇ ਖੇਤਰ ’ਚ ਤਣਾਅ ਨੂੰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਹੱਥਾਂ 'ਤੇ ਮਹਿੰਦੀ ਤੇ ਚੂੜਾ ਪਾ ਕੇ ਮੰਡਪ 'ਚ ਬੈਠੀ ਰਹੀ ਲਾੜੀ ਪਰ ਨਾ ਆਈ ਬਰਾਤ, ਹੈਰਾਨ ਕਰ ਦੇਵੇਗੀ ਵਜ੍ਹਾ
ਜੰਗ ਨੇ ਇਜ਼ਰਾਈਲ ਅਤੇ ਹਿਜ਼ਬੁੱਲਾ ਦੇ ਸਰਪ੍ਰਸਤ ਈਰਾਨ ਵਿਚਕਾਰ ਵਿਆਪਕ ਟਕਰਾਅ ਦਾ ਡਰ ਵੀ ਪੈਦਾ ਕਰ ਦਿੱਤਾ ਹੈ। ਸਮਝੌਤੇ ’ਚ ਦੋ ਮਹੀਨਿਆਂ ਲਈ ਲੜਾਈ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। ਇਸ ਦੇ ਤਹਿਤ ਹਿਜ਼ਬੁੱਲਾ ਨੂੰ ਦੱਖਣੀ ਲਿਬਨਾਨ ਦੇ ਇਕ ਵੱਡੇ ਹਿੱਸੇ ’ਚ ਆਪਣੀ ਹਥਿਆਰਬੰਦ ਮੌਜੂਦਗੀ ਨੂੰ ਖਤਮ ਕਰਨਾ ਪਵੇਗਾ, ਜਦ ਕਿ ਇਜ਼ਰਾਈਲੀ ਫੌਜੀ ਸਰਹੱਦ ਦੇ ਆਪਣੇ ਪਾਸੇ ਵਾਪਸ ਆਉਣਗੇ।
ਦੱਖਣ ’ਚ ਹਜ਼ਾਰਾਂ ਲਿਬਨਾਨੀ ਫੌਜੀ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਤਾਇਨਾਤ ਕੀਤੇ ਜਾਣਗੇ ਅਤੇ ਅਮਰੀਕਾ ਦੀ ਅਗਵਾਈ ਵਾਲਾ ਇਕ ਅੰਤਰਰਾਸ਼ਟਰੀ ਪੈਨਲ ਸਾਰੀਆਂ ਧਿਰਾਂ ਵੱਲੋਂ ਪਾਲਣਾ ਦੀ ਨਿਗਰਾਨੀ ਕਰੇਗਾ। ਹਾਲਾਂਕਿ ਇਸ ਦੇ ਲਾਗੂ ਹੋਣ ’ਤੇ ਅਜੇ ਵੀ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੋਅ ਬਾਈਡੇਨ ਪ੍ਰਸ਼ਾਸਨ ਨੇ ਰੂਸ ਖਿਲਾਫ ਜੰਗ 'ਚ ਯੂਕ੍ਰੇਨ ਨੂੰ ਪ੍ਰਮਾਣੂ ਹਥਿਆਰ ਦੇਣ ਦੀ ਬਣਾਈ ਯੋਜਨਾ
NEXT STORY