ਜੇਰੂਸਲਮ— ਇਜ਼ਰਾਇਲੀ ਸੁਰੱਖਿਆ ਬਲ ਨੇ ਜੇਰੂਸਲਮ ਨੇੜੇ ਗੋਲੀਬਾਰੀ ਅਤੇ ਚਾਕੂ ਨਾਲ ਹਮਲਾ ਕਰਨ ਦੀਆਂ ਦੋ ਵੱਖ-ਵੱਖ ਘਟਨਾਵਾਂ 'ਚ ਤਿੰਨ ਫਲਸਤੀਨੀ ਨਾਗਰਿਕ ਨੂੰ ਮਾਰ ਸੁੱਟਿਆ। ਇਸ ਹਾਦਸੇ 'ਚ ਇਜ਼ਰਾਇਲੀ ਮਹਿਲਾ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਪਹਿਲੀ ਘਟਨਾ 'ਚ ਦੋ ਫਲਸਤੀਨੀ ਨਾਗਰਿਕਾਂ ਨੂੰ ਉਸ ਸਮੇਂ ਮਾਰ ਦਿੱਤਾ ਗਿਆ ਜਦੋਂ ਉਹ ਗੋਲੀਬਾਰੀ ਕਰ ਇਜ਼ਰਾਇਲ ਦੇ ਪੁਲਸ ਅਧਿਕਾਰੀਆਂ ਦੇ ਸਮੂਹ ਨੂੰ ਮਾਰਨਾ ਚਾਹੁੰਦੇ ਸੀ।
ਉਥੇ ਹੀ ਦੂਜੀ ਘਟਨਾ 'ਚ ਇਕ ਫਲਸਤੀਨੀ ਨਾਗਰਿਕ ਨੂੰ ਉਸ ਸਮੇਂ ਮਾਰ ਦਿੱਤਾ ਗਿਆ ਜਦੋਂ ਉਸ ਨੇ ਸਰਹੱਦ ਮਹਿਲਾ ਪੁਲਸ ਅਧਿਕਾਰੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਬਾਅਦ 'ਚ ਮਹਿਲਾ ਪੁਲਸ ਅਧਿਕਾਰੀ ਦੀ ਮੌਤ ਹੋ ਗਈ। ਹਮਲੇ 'ਚ ਇਕ ਹੋਰ ਇਜ਼ਰਾਇਲੀ ਪੁਲਸ ਅਧਿਕਾਰੀ ਵੀ ਜ਼ਖਮੀ ਹੋ ਗਿਆ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਅਮਾਕ ਨਿਊਜ਼ ਏਜੰਸੀ ਦੇ ਜ਼ਰੀਏ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਜਾਪਾਨ 'ਚ ਅਮਰੀਕੀ ਜਲ ਸੈਨਾ ਦਾ ਜਹਾਜ਼ ਫਿਲੀਪੀਨਜ਼ ਦੀ ਜਹਾਜ਼ ਨਾਲ ਟਕਰਾਇਆ
NEXT STORY