ਰੋਮ (ਕੈਂਥ): 'ਇਟਾਲੀਆ ਗੌਟ ਟੈਲੈਂਟ' ਇੱਕ ਇਤਾਲਵੀ ਪ੍ਰੋਗਰਾਮ ਹੈ, ਜਿਸ ਵਿੱਚ ਕੋਈ ਵੀ ਆਪਣੇ ਟੈਲੈਂਟ ਦਾ ਪ੍ਰਦਰਸਨ ਕਰਕੇ ਇਨਾਮੀ ਰਾਸ਼ੀ ਦਾ ਹੱਕਦਾਰ ਬਣ ਸਕਦਾ ਹੈ। ਇਸ ਲਈ ਐਡੀਸਨ ਕੀਤੇ ਜਾ ਰਹੇ ਹਨ, ਜਿਸ ਦੌਰਾਨ ਬੀਤੇ ਦਿਨੀਂ ‘ਨਗਮਾ ਡਾਂਸ ਗਰੁੱਪ’ ਵੱਲੋਂ ਭਾਰਤੀ ਡਾਂਸ ਕੀਤਾ ਗਿਆ।ਇਨ੍ਹਾਂ ਪ੍ਰਤੀਯੋਗੀਆਂ ਨੇ ਭਾਰਤੀ ਪਹਿਰਾਵੇ ਵਿੱਚ ਤਿਆਰ ਹੋ ਕੇ ਭਾਰਤੀ ਗੀਤਾਂ 'ਤੇ ਇੰਨਾ ਵਧੀਆ ਡਾਂਸ ਕੀਤਾ ਕਿ ਜੱਜ ਵੀ ਨੱਚਣ ਨੂੰ ਮਜਬੂਰ ਹੋ ਗਏ।
ਪੜ੍ਹੋ ਇਹ ਅਹਿਮ ਖਬਰ - ਇਟਲੀ : ਕੋਰੋਨਾ ਪੀੜਤਾਂ ਦੀ ਯਾਦ 'ਚ 18 ਮਾਰਚ ਨੂੰ ਮਨਾਇਆ ਜਾਵੇਗਾ ਨੈਸ਼ਨਲ ਡੇਅ
'ਇਟਾਲੀਆ ਗੌਟ ਟੈਲੈਂਟ' ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਡਾਂਸ ਪ੍ਰਦਰਸ਼ਨ ਐਲਾਨ ਕਰਦੇ ਹੋਏ ਉਕਤ ਗਰੁੱਪ ਨੇ ਸੁਨਹਿਰੀ ਬਜ਼ਰ ਦਬਾ ਕੇ ਫਾਇਨਲ ਵਿੱਚ ਦਾਖਲਾ ਕੀਤਾ। ਇਸ ਟੈਲੈਂਟ ਦੀ ਜੱਜਮੈਂਟ ਕਰ ਰਹੇ ਜੱਜਾਂ ਵੱਲੋਂ ਵੀ ਇਸ ਗੁਰੱਪ ਨਾਲ ਗੀਤ 'ਭੰਗੜਾ ਪਾਲੇ ਆਜਾ ਆਜਾ’ ਨੱਚ ਕੇ ਖੁਸ਼ੀ ਦੇ ਪਲ ਸਾਂਝੇ ਕੀਤੇ ਗਏ। ਜੱਜਾਂ ਵੱਲੋਂ ਭਾਰਤੀ ਸੱਭਿਆਚਾਰ, ਕਲਚਰ ਅਤੇ ਪਹਿਰਾਵੇ ਦੀ ਜੰਮ ਕੇ ਪ੍ਰੰਸ਼ਸਾ ਵੀ ਕੀਤੀ ਗਈ। ਹੁਣ ਦੇਖਣਾ ਇਹ ਹੈ ਕਿ ‘ਇਟਾਲੀਆ ਗੋਟ ਟੈਲੈਂਟ' ਦੇ ਫਾਇਨਲ ਵਿੱਚ ਕੌਣ ਆਪਣੇ ਟੈਲੈਂਟ ਨਾਲ ਸਰਬੋਤਮ ਰਹੇਗਾ ਤੇ ਇੱਕ ਲੱਖ ਯੂਰੋ ਦਾ ਹੱਕਦਾਰ ਹੋਵੇਗਾ। ਕਿਹੜੇ ਪ੍ਰਤੀਯੋਗੀ ਦੇ ਸਿਰ 'ਤੇ ਇਸ ਗੌਂਟ ਟੈਲੈਂਟ ਦਾ ਤਾਜ਼ ਸਜੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਫਿਲਹਾਲ ਭਾਰਤੀ ਡਾਂਸ ਅਤੇ ਭਾਰਤੀ ਗੀਤ ਦੇ ਬੋਲਾਂ ਨੇ ਇਸ ਸ਼ੋਅ ਦੇ ਜੱਜਾਂ ਨੂੰ ਕੁਰਸੀਆਂ ਤੋਂ ਉੱਠਣ ਲਈ ਮਜਬੂਰ ਕਰ ਦਿੱਤਾ।
ਇਟਲੀ : ਕੋਰੋਨਾ ਪੀੜਤਾਂ ਦੀ ਯਾਦ 'ਚ 18 ਮਾਰਚ ਨੂੰ ਮਨਾਇਆ ਜਾਵੇਗਾ ਨੈਸ਼ਨਲ ਡੇਅ
NEXT STORY