ਰੋਮ (ਕੈਂਥ): ਭਾਵੇਂ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਚੁੱਕਿਆ ਹੈ ਪਰ ਇਟਲੀ ਦੇਸ਼ ਦੇ ਵਾਸੀ ਲਈ ਇਸ ਦੀਆਂ ਯਾਦਾਂ ਕੁਝ ਅਲੱਗ ਹੀ ਹਨ। ਜਿਉਂ ਹੀ ਸਾਲ 2020 ਸ਼ੁਰੂ ਹੋਇਆ ਉਦੋਂ ਹੀ ਸਾਲ ਦੇ ਦੂਜੇ ਮਹੀਨੇ ਫਰਵਰੀ ਵਿਚ ਇਟਲੀ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਸਾਹਮਣਾ ਕਰਨਾ ਪਿਆ। ਚੀਨ ਦੇ ਸ਼ਹਿਰ ਵੂਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਇਟਲੀ ਵਿੱਚ ਜਦੋਂ ਪਹੁੰਚਿਆ ਉਦੋਂ ਨਾ ਤਾਂ ਇਸ ਸਬੰਧੀ ਲੋਕਾਂ ਨੂੰ ਬਹੁਤ ਹੀ ਜਾਣਕਾਰੀ ਸੀ ਅਤੇ ਨਾ ਹੀ ਇਸ ਤੋਂ ਬਚਣ ਲਈ ਕੋਈ ਠੋਸ ਰਸਤਾ ਸੀ, ਜਿਸ ਕਰ ਕੇ ਇਟਲੀ ਵਿੱਚ ਇਸ ਬਿਮਾਰੀ ਨਾਲ ਕਾਫ਼ੀ ਜ਼ਿਆਦਾ ਲੋਕਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਹੋਇਆ।
ਇਟਲੀ ਦਾ ਸੂਬਾ ਲੋਮਬਾਰਦੀਆ ਸਭ ਨਾਲੋਂ ਵੱਧ ਪ੍ਰਭਾਵਿਤ ਰਿਹਾ। ਇਸੇ ਸੂਬੇ ਦੇ ਇਕ ਸ਼ਹਿਰ ਬੈਰਗਾਮੋ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਦੇ ਢੇਰ ਇੰਨੇ ਲੱਗ ਗਏ ਕਿ ਸਰਕਾਰ ਨੂੰ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਨੂੰ ਸਮੇਟਣ ਲਈ ਫ਼ੌਜੀ ਟਰੱਕਾਂ ਦਾ ਸਹਾਰਾ ਲੈਣਾ ਪਿਆ। 18 ਮਾਰਚ, 2020 ਜਦੋਂ ਇਟਲੀ ਵਾਸੀਆਂ ਨੂੰ ਇਹ ਦਿਨ ਦੇਖਣਾ ਪਿਆ ਤਾਂ ਉਸ ਸਮੇਂ ਦੀ ਇਟਲੀ ਦੀ ਕੌਂਤੇ ਸਰਕਾਰ ਨੇ ਜੁਲਾਈ ਵਿਚ ਕੋਰੋਨਾ ਵਾਇਰਸ ਦੇ ਨਾਲ ਮਰਨ ਵਾਲੇ ਲੋਕਾਂ ਦੀ ਯਾਦ ਵਿੱਚ 18 ਮਾਰਚ ਨੂੰ ਨੈਸ਼ਨਲ ਡੇਅ ਵਜੋਂ ਮਨਾਉਣ ਲਈ ਐਲਾਨ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਕੋਰੋਨਾ ਟੀਕਾਕਰਨ 'ਚ 100 ਮਿਲੀਅਨ ਖੁਰਾਕਾਂ ਦਾ ਅੰਕੜਾ ਕੀਤਾ ਪਾਰ
ਸਿਹਤ ਮੰਤਰੀ ਰੁਬੈਰਤੋ ਸਪਰੈਂਜ਼ਾ ਨੇ ਇਹ ਜਾਣਕਾਰੀ ਉਸ ਸਮੇਂ ਜਨਤਕ ਵੀ ਕੀਤੀ ਸੀ, ਜਿਸ ਨੂੰ ਪਿਛਲੇ ਦਿਨੀਂ ਸੰਸਦ ਵਿੱਚ ਪ੍ਰਸਤਾਵ ਲਿਆ ਕੇ ਪਾਸ ਕੀਤਾ ਗਿਆ ਕਿ ਆਏ ਸਾਲ 18 ਮਾਰਚ ਦੀ ਇਟਲੀ ਸਰਕਾਰ ਉਨ੍ਹਾਂ ਕੋਰੋਨਾ ਪੀੜਤਾਂ ਦੀ ਯਾਦ ਵਿਚ ਨੈਸ਼ਨਲ ਡੇਅ ਮਨਾਇਆ ਕਰੇਗੀ, ਜਿਸ ਦਾ ਉਦੇਸ਼ "ਉਨ੍ਹਾਂ ਸਾਰੇ ਲੋਕਾਂ ਦੀ ਯਾਦ ਨੂੰ ਸੰਭਾਲਣਾ ਅਤੇ ਨਵੀਨੀਕਰਨ ਕਰਨਾ ਹੈ ਜੋ ਇਸ ਮਹਾਮਾਰੀ ਦੇ ਨਤੀਜੇ ਵਜੋਂ ਮਰ ਚੁੱਕੇ ਹਨ। ਦਿਵਸ ਦੇ ਸੰਬੰਧ ਵਿਚ, ਇਹ ਜੋੜਿਆ ਜਾਂਦਾ ਹੈ, ਖੋਜ ਲਈ ਜਸ਼ਨ, ਜਾਣਕਾਰੀ ਅਤੇ ਆਰਥਿਕ ਸਹਾਇਤਾ ਦੀਆਂ ਗਤੀਵਿਧੀਆਂ ਹੋਣਗੀਆਂ ਅਤੇ ਨਾਲ ਹੀ "ਰਾਸ਼ਟਰੀ ਅਤੇ ਖੇਤਰੀ ਪਬਲਿਕ ਟੈਲੀਵੀਯਨ ਪ੍ਰੋਗ੍ਰਾਮਿੰਗ ਦੇ ਪ੍ਰਸੰਗ ਵਿਚ ਵਿਸ਼ੇ 'ਤੇ ਲੋੜੀਂਦੀਆਂ ਥਾਂਵਾਂ" ਸ਼ਾਮਲ ਹੋਣਗੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਿਆਂਮਾਰ ਸੈਨਾ ਦੀ ਬੇਰਹਿਮੀ, ਪਹਿਲਾਂ ਐਂਜੇਲ ਨੂੰ ਮਾਰੀ ਗੋਲੀ ਫਿਰ ਕਬਰ 'ਚੋਂ ਲਾਸ਼ ਕੱਢ ਭਰਿਆ ਸੀਮੈਂਟ
NEXT STORY