ਮਿਲਾਨ/ਇਟਲੀ (ਸਾਬੀ ਚੀਨੀਆ)- ਨਵੇਂ ਵਰ੍ਹੇ ਦੀ ਪਹਿਲੀ ਸਵੇਰ ਮੌਕੇ ਇਟਲੀ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮਾਈ ਦੇਸਾਂ ਜੀ ਨੂੰ ਭੇਟ ਕੀਤੀਆਂ ਨਿਸ਼ਾਨੀਆਂ ਦੇ ਖੁੱਲੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋ ਗਈਆਂ। ਦੱਸਣਯੋਗ ਹੈ ਕਿ ਗੁਰਦੁਆਰਾ ਬੁਰਜ ਮਾਈ ਦੇਸਾ ਦਸਵੀਂ ਪਾਤਸ਼ਾਹੀ ਨੇੜੇ ਭੁੱਚੋ ਮੰਡੀ ਤੋਂ ਭਾਈ ਸਾਹਿਬ ਜਸਵੀਰ ਸਿੰਘ ਜੀ ਹੁਣੀ ਇੰਨੀ ਦਿਨੀ ਯੂਰਪ ਟੂਰ 'ਤੇ ਹਨ ਜਿੱਥੇ ਉਨਾਂ ਵੱਲੋਂ ਗੁਰੂ ਸਾਹਿਬ ਦੀ ਦਸਤਾਰ ਅਤੇ ਹੋਰਨਾਂ ਪੁਰਾਤਨ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਮਾਈ ਦੇਸਾ ਦਾ ਇਤਿਹਾਸ ਵੀ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਭਾਰਤੀਆਂ ਨੂੰ ਦਿੰਦਾ ਹੈ ਇੰਨੇ ਤਰ੍ਹਾਂ ਦੇ ਵੀਜ਼ਾ
ਭਾਈ ਸਾਹਿਬ ਨੇ ਦੱਸਿਆ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਜਦੋਂ ਇਨ੍ਹਾੰ ਨਿਸ਼ਾਨੀਆਂ ਨੂੰ ਵਿਦੇਸ਼ਾਂ ਵਿੱਚ ਵੱਸਦੀ ਸੰਗਤ ਦੇ ਸੱਦੇ 'ਤੇ ਵਿਦੇਸ਼ੀ ਧਰਤੀ 'ਤੇ ਲਿਜਾਇਆ ਗਿਆ ਹੈ। ਉਨਾਂ ਦੇ ਦੱਸਣ ਮੁਤਾਬਿਕ ਹਰ ਸਾਲ ਬਹੁਤ ਸਾਰੀਆਂ ਸੰਗਤਾਂ ਇੰਨਾਂ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਗੁਰਦੁਆਰਾ ਬੁਰਜ ਮਾਈ ਦੇਸਾ ਜੀ ਵਿਖੇ ਆਉਂਦੀਆਂ ਸਨ, ਜਿੰਨਾਂ ਦੇ ਹੁਕਮ ਮੁਤਾਬਿਕ ਹੀ ਇੰਨਾਂ ਨਿਸ਼ਾਨੀਆਂ ਨੂੰ ਵਿਦੇਸ਼ੀ ਧਰਤੀ 'ਤੇ ਜੰਮੇ ਬੱਚਿਆ ਨੂੰ ਦਰਸ਼ਨ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਸਮਾਗਮ ਦੇ ਸਮਾਪਤੀ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜਸਵੀਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਥੇ ਸਥਾਨਿਕ ਸੰਗਤਾਂ ਵੱਡੀ ਤਦਾਦ ਵਿੱਚ ਪਹੁੰਚੀਆਂ ਸਨ ਉੱਥੇ ਲਾਸੀਓ ਸਟੇਟ ਦੇ ਹੋਰਨਾਂ ਗੁਰਦੁਆਰਾ ਸਾਹਿਬ ਤੋਂ ਸੰਗਤ ਤੇ ਪ੍ਰਬੰਧਕ ਵੀ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੈਲੰਜ ਜਿੱਤਣ ਦੇ ਚੱਕਰ 'ਚ ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ
NEXT STORY