ਪਾਰਮਾ (ਦਲਵੀਰ ਸਿੰਘ ਕੈਂਥ)- ਸਿੱਖੀ ਦੇ ਬੂਟੇ ਨੂੰ ਸੰਘਣਾ ਕਰ ਰਹੇ ਗੁਰਦੁਆਰਾ ਸਿੰਘ ਸਭਾ, ਪਾਰਮਾ ਵਿਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਗਟ ਦਿਹਾੜਾ ਗੁਰੂ ਲਾਧੋ ਰੇ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਅਤੇ ਕਲਤੂਰਾ ਸਿੱਖ ਸੰਸਥਾ ਇਟਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਉਤਸਾਹ ਨਾਲ ਕਰਵਾਇਆ ਗਿਆ। ਜ਼ਿਕਰ ਯੋਗ ਹੈ ਕਿ ਨੌਜਵਾਨ ਸਭਾ ਕਰੀਬ 2015 ਵਿੱਚ ਸਥਾਪਿਤ ਕੀਤੀ ਗਈ ਸੀ। ਇਹਨਾਂ ਨੌਜਵਾਨ ਵੀਰਾਂ ਵੱਲੋਂ ਗੁਰੂ ਲਾਧੋ ਰੇ ਦਿਵਸ ਮੌਕੇ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਖੇ ਹਰੇਕ ਸਾਲ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ। ਇਸ ਸਾਲ ਇਹ ਸੱਤਵਾਂ ਗੁਰਮਤਿ ਸਮਾਗਮ ਉਹਨਾਂ ਵੱਲੋਂ ਕਰਵਾਇਆ ਗਿਆ।

ਸ਼ੁੱਕਰਵਾਰ ਤੋਂ ਹੀ ਦੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਜਿਨਾਂ ਵਿੱਚੋਂ ਇੱਕ ਸ੍ਰੀ ਅਖੰਡ ਪਾਠ ਸਾਹਿਬ ਨੌਜਵਾਨ ਸਭਾ ਵੱਲੋਂ ਅਤੇ ਇੱਕ ਸੰਗਤ ਵਿੱਚੋਂ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸੀ। ਜਿਹਨਾਂ ਦੇ ਭੋਗ ਐਤਵਾਰ ਸਵੇਰ ਵੇਲੇ ਪਾਏ ਗਏ। ਉਪਰੰਤ ਵੱਖ-ਵੱਖ ਬੁਲਾਰਿਆਂ ਵੱਲੋਂ ਸਟੇਜ ਤੋਂ ਗੁਰੂ ਲਾਧੋ ਰੇ ਦਿਵਸ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਜੀਵਨ ਅਤੇ ਗੁਰੂ ਸਾਹਿਬ ਵਾਲੇ ਨਗਰ ਬਾਬਾ ਬਕਾਲਾ ਵਿਖੇ ਬਿਰਤਾਂਤ ਬਾਰੇ ਚਾਨਣਾ ਪਾਇਆ ਗਿਆ। ਉਪਰੰਤ ਗੋਲਡ ਮੈਡਲਿਸਟ ਪੰਥਕ ਕਵੀਸ਼ਰੀ ਜਥਾ ਭਾਈ ਗੁਰਮੁਖ ਸਿੰਘ ਐਮ ਏ ਜੋ ਕਿ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਯੂਰਪ ਫੇਰੀ 'ਤੇ ਪਹੁੰਚੇ ਹਨ। ਉਹਨਾਂ ਦੇ ਜਥੇ ਵੱਲੋਂ ਆਪਣੇ ਵਿਲੱਖਣ ਅਤੇ ਸੁਰੀਲੇ ਅੰਦਾਜ਼ ਵਿੱਚ ਕਵੀਸ਼ਰੀ ਛੰਦਾ ਰਾਹੀਂ ਸੰਗਤਾਂ ਨੂੰ ਪੂਰਾ ਹੀ ਸਮਾਂ ਕੀਲੀ ਰੱਖਿਆ।

ਜ਼ਿਕਰ ਯੋਗ ਹੈ ਕਿ ਇਹ ਜਥਾ ਕਵੀਸ਼ਰੀ ਦੇ ਬਾਬਾ ਬੋਹੜ ਬਾਪੂ ਜੋਗਾ ਸਿੰਘ ਜੋਗੀ ਦਾ ਸੰਸਾਰ ਪ੍ਰਸਿੱਧ ਜਥਾ ਹੈ। ਉਹਨਾਂ ਦੇ ਗੁਰਪੁਰੀ ਪਿਆਨੇ ਤੋਂ ਬਾਅਦ ਇਸ ਜਥੇ ਦੀ ਵਾਗਡੋਰ ਪਾਈ ਗੁਰਮੁਖ ਸਿੰਘ ਜੀ ਸੰਭਾਲ ਰਹੇ ਹਨ ਅਤੇ ਇਹ ਜਥਾ ਪੰਥਕ ਸਫਾ ਵਿੱਚ ਬਹੁਤ ਹੀ ਸਤਿਕਾਰਤ ਜਥਾ ਹੈ। ਸੰਗਤਾਂ ਦੀ ਮੰਗ ਤੇ ਭਾਈ ਸਾਹਿਬ ਵੱਲੋਂ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੇ ਜੀਵਨ ਬਾਰੇ ਅਤੇ ਗੁਰੂ ਲਾਧੋ ਰੇ ਦਿਵਸ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਸਵੇਰ ਵੇਲੇ ਹੀ ਦੀਵਾਨਾਂ ਦੀ ਸ਼ੁਰੂਆਤ ਤੋਂ ਪਹਿਲਾਂ ਦੋ ਛੰਦ ਲਿਖੇ ਗਏ ਤੇ ਸੰਗਤਾਂ ਦੇ ਸਨਮੁੱਖ ਰੱਖੇ ਗਏ ਜਿਨਾਂ ਨੂੰ ਸੰਗਤਾਂ ਨੇ ਜੈਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦਿੱਤੀ। ਦੀਵਾਨ ਦੌਰਾਨ ਭਾਈ ਸਾਹਿਬ ਨੇ 108 ਕਲੀਆਂ ਛੰਦ ਜੋ ਕਿ ਉਹਨਾਂ ਦਾ ਲਿਖਿਆ ਹੋਇਆ ਹੈ ਵੀ ਸੁਣਾਇਆ।
ਪੜ੍ਹੋ ਇਹ ਅਹਿਮ ਖ਼ਬਰ-ਸ਼ਰਮਨਾਕ: ਬੱਚਿਆਂ ਦਾ ਜ਼ਬਰਦਸਤੀ ਕਰਾਇਆ ਜਾ ਰਿਹੈ ਧਰਮ ਪਰਿਵਰਤਨ
ਦੀਵਾਨ ਉਪਰੰਤ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਕੀਤੇ ਗਏ ਤੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਕੀਤੀ ਗਈ। ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਦੇ ਜਥੇ,ਵੱਖ ਵੱਖ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਅਤੇ ਪਹੁੰਚੇ ਪਤਵੰਤੇ ਸੱਜਣਾਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਸਮੂਹ ਸੰਗਤਾਂ ਨੂੰ ਜੀ ਆਇਆ ਨੂੰ ਆਖਿਆ ਗਿਆ ਤੇ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀ ਭਰੀ। ਇਹ ਸਾਰੇ ਸਮਾਗਮ ਦਾ ਕਲਤੂਰਾ ਸਿੱਖ ਸੰਸਥਾ ਵੱਲੋਂ ਉਹਨਾਂ ਦੇ ਯੂ-ਟਿਊਬ ਚੈਨਲ ਤੇ ਲਾਈਵ ਟੈਲੀਕਾਸਟ ਕੀਤਾ ਗਿਆ। ਇਸ ਮੌਕੇ ਆਈਆਂ ਸਮੂਹ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਟਲੀ ਵਿਖੇ ਕਰਵਾਏ ਗਏ ਰੱਸਾਕਸ਼ੀ ਦੇ ਮੁਕਾਬਲੇ
NEXT STORY