ਰੋਮ- ਕੋਰੋਨਾਵਾਇਰਸ ਤੋਂ ਬਚਣ ਦੇ ਲਈ ਘਰਾਂ ਵਿਚ ਰਹਿਣ ਦੀ ਸਰਕਾਰ ਦੀ ਸਲਾਹ ਨੂੰ ਇਟਲੀ ਦੇ ਬਜ਼ੁਰਗ ਨਜ਼ਰਅੰਦਾਜ਼ ਕਰ ਰਹੇ ਹਨ। ਯੂਰਪ ਵਿਚ ਕੋਰੋਨਾਵਾਇਰਸ ਇਟਲੀ ਤੋਂ ਫੈਲਿਆ ਹੈ ਤੇ ਹੁਣ ਤੱਕ ਇਸ ਨਾਲ ਇਟਲੀ ਵਿਚ 148 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਪਾਨ ਤੋਂ ਬਾਅਦ ਬਜ਼ੁਰਗਾਂ ਦੀ ਸਭ ਤੋਂ ਵਧੇਰੇ ਗਿਣਤੀ ਇਟਲੀ ਵਿਚ ਹੈ। ਵਾਇਰਸ ਸਭ ਤੋਂ ਤੇਜ਼ੀ ਨਾਲ ਬਜ਼ੁਰਗਾਂ ਨੂੰ ਆਪਣੇ ਲਪੇਟ ਵਿਚ ਲੈਂਦਾ ਹੈ।
ਅਜਿਹੇ ਬਜ਼ੁਰਗਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਸੀ। ਬੁੱਧਵਾਰ ਨੂੰ ਦੇਸ਼ਭਰ ਵਿਚ ਸਕੂਲਾਂ ਨੂੰ ਦੋ ਹਫਤਿਆਂ ਲਈ ਬੰਦ ਕਰਨ ਦੇ ਐਲਾਨ ਤੋਂ ਬਾਅਦ ਤਕਰੀਬਨ 84 ਲੱਖ ਵਿਦਿਆਰਥੀਆਂ ਨੂੰ ਘਰਾਂ ਵਿਚ ਪੜ੍ਹਨਾ ਪੈ ਰਿਹਾ ਹੈ। ਇਥੋਂ ਦੇ ਖੇਡ ਦੇ ਮੈਦਾਨਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿ ਬਜ਼ੁਰਗ ਆਪਣੇ ਦੋਹਤੇ-ਪੋਤਿਆਂ ਨਾਲ ਸਮਾਂ ਬਿਤਾ ਰਹੇ ਹਨ ਤੇ ਇਹ ਉਹਨਾਂ ਨੂੰ ਘਰਾਂ ਵਿਚ ਰਹਿਣ ਦੀ ਦਿੱਤੀ ਹੋਈ ਸਲਾਹ ਦੇ ਬਿਲਕੁੱਲ ਉਲਟ ਹੈ। ਇਕ ਬਜ਼ੁਰਗ ਲੋਰੇਂਜੋ ਰੋਮਾਨੋ ਨੇ ਕਿਹਾ ਕਿ ਆਪਣੀ ਸਿਹਤ ਦੀ ਪਰਵਾਹ ਕੀਤੇ ਬਿਨਾਂ ਆਪਣੇ ਦੋਹਤੇ-ਪੋਤਿਆਂ ਦੀ ਦੇਖਭਾਲ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਉਹ ਵਧੇਰੇ ਸਮਾਂ ਬੱਚਿਆਂ ਨਾਲ ਬਿਤਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ-
ਕੋਵਿਡ-19 : ਭੂਟਾਨ 'ਚ ਪਹਿਲੇ ਮਾਮਲੇ ਦੀ ਪੁਸ਼ਟੀ, UN ਕਰਮਚਾਰੀ ਵੀ ਇਨਫੈਕਟਿਡ
NEXT STORY