ਸਿਡਨੀ (ਏਜੰਸੀ)- ਆਸਟ੍ਰੇਲੀਆ ਵਿਚ ਨਸ਼ੀਲੇ ਪਦਾਰਥਾਂ ਨੂੰ ਦਰਾਮਦ (import) ਕਰਨ ਦੇ ਦੋਸ਼ ਵਿਚ ਇਟਲੀ ਦੇ ਇਕ ਨਾਗਰਿਕ ਨੂੰ ਉਮਰ ਕੈਦ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ। ਆਸਟ੍ਰੇਲੀਅਨ ਫੈਡਰਲ ਪੁਲਸ (ਏਐੱਫਪੀ) ਅਤੇ ਆਸਟ੍ਰੇਲੀਅਨ ਬਾਰਡਰ ਫੋਰਸ (ਏਬੀਐੱਫ) ਨੇ ਕਿਹਾ ਕਿ ਸਿਡਨੀ ਹਵਾਈ ਅੱਡੇ 'ਤੇ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਇਟਲੀ ਤੋਂ ਆਏ 18 ਸਾਲਾ ਨੌਜਵਾਨ ਦੇ ਸਮਾਨ ਵਿੱਚ 15 ਕਿਲੋਗ੍ਰਾਮ ਮੈਥਾਮਫੇਟਾਮਾਈਨ ਪਾਏ ਜਾਣ ਤੋਂ ਬਾਅਦ ਉਸ 'ਤੇ ਨਸ਼ੀਲੇ ਪਦਾਰਥ ਦਰਾਮਦ ਕਰਨ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ: ਜਨਮਦਿਨ ਦਾ ਜਸ਼ਨ ਪਿਆ ਫਿੱਕਾ, ਅਮਰੀਕਾ 'ਚ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ
ਉਨ੍ਹਾਂ ਕਿਹਾ ਕਿ ਏ.ਬੀ.ਐੱਫ. ਅਧਿਕਾਰੀਆਂ ਨੇ ਬੁੱਧਵਾਰ ਨੂੰ ਯੂਰਪ ਤੋਂ ਇੱਕ ਫਲਾਈਟ ਤੋਂ ਸਿਡਨੀ ਪਹੁੰਚਣ 'ਤੇ ਉਸ ਨੌਜਵਾਨ ਦੇ ਸਮਾਨ ਦੀ ਜਾਂਚ ਕੀਤੀ। ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਨੌਜਵਾਨ ਦੇ ਸੂਟਕੇਸ ਵਿਚ ਕਾਲੇ ਪਲਾਸਟਿਕ ਦੇ ਵੱਡੇ ਪੈਕੇਟਾਂ ਵਿਚ ਲੁਕਾਏ ਗਏ ਚਿੱਟੇ ਪਦਾਰਥਾਂ ਦੇ ਪੈਕੇਟ ਮਿਲੇ। ਸ਼ੁਰੂਆਤੀ ਜਾਂਚ ਵਿੱਚ ਪਦਾਰਥ ਦੀ ਪਛਾਣ ਮੈਥਾਮਫੇਟਾਮਾਈਨ ਵਜੋਂ ਹੋਈ, ਜੋ ਆਸਟ੍ਰੇਲੀਆ ਵਿੱਚ ਇੱਕ ਨਿਯੰਤਰਿਤ ਡਰੱਗ ਹੈ। AFP ਨੇ ਉਸ ਨੌਜਵਾਨ ਨੂੰ ਸਰਹੱਦ-ਨਿਯੰਤਰਿਤ ਡਰੱਗ ਦੀ ਵਪਾਰਕ ਮਾਤਰਾ ਨੂੰ ਦਰਾਮਦ ਕਰਨ ਦੇ ਮਾਮਲੇ 'ਤੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਪਾਏ ਜਾਣ 'ਤੇ ਉਸ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਅਧਿਕਾਰੀਆਂ ਮੁਤਾਬਕ ਮੈਥਾਮਫੇਟਾਮਾਈਨ ਦੀ ਕੀਮਤ ਲਗਭਗ 1.30 ਕਰੋੜ ਆਸਟ੍ਰੇਲੀਅਨ ਡਾਲਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਚੱਲੇ ਓ ਕੈਨੇਡਾ, ਜਾਣ ਲਓ ਨਵੇਂ ਨਿਯਮ, ਹੁਣ ਸੌਖਾ ਨਹੀਂ ਉਥੇ ਪੜ੍ਹਣਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ ਜਨਮਦਿਨ ਮਨਾਉਂਦੇ BIRTHDAY BOY ਦੇ ਵੱਜੀ ਗੋਲੀ
NEXT STORY