ਰੋਮ (ਯੂ. ਐੱਨ. ਆਈ.) : ਨਿਮੋਨੀਆ ਤੋਂ ਪੀੜਤ ਪੋਪ ਫਰਾਂਸਿਸ ਨੂੰ ਦੇਖਣ ਲਈ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਬੁੱਧਵਾਰ ਨੂੰ ਹਸਪਤਾਲ ਪਹੁੰਚੀ। ਇਸ ਤੋਂ ਪਹਿਲਾਂ ਵੈਟੀਕਨ ਨੇ ਕਿਹਾ ਸੀ ਕਿ ਨਿਮੋਨੀਆ ਤੋਂ ਪੀੜਤ ਪੋਪ ਫਰਾਂਸਿਸ ਮੰਗਲਵਾਰ ਰਾਤ ਨੂੰ ਚੰਗੀ ਤਰ੍ਹਾਂ ਸੌਂ ਗਏ ਅਤੇ ਬੁੱਧਵਾਰ ਸਵੇਰੇ ਨਾਸ਼ਤਾ ਵੀ ਕੀਤਾ। ਹਾਲਾਂਕਿ, 88 ਸਾਲਾ ਪੋਪ ਦੇ ਇਸ ਇਨਫੈਕਸ਼ਨ ਤੋਂ ਠੀਕ ਹੋਣ ਨੂੰ ਲੈ ਕੇ ਚਿੰਤਾਵਾਂ ਹਨ।
ਇਸ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਪੋਪ ਨੂੰ ਦੇਖਣ ਲਈ ਹਸਪਤਾਲ ਪਹੁੰਚੀ। ਉਨ੍ਹਾਂ ਕਿਹਾ ਕਿ ਉਹ ਗੱਲਬਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਮੁਤਾਬਕ, ਉਹ ਸਰਕਾਰ ਅਤੇ ਪੂਰੇ ਦੇਸ਼ ਦੀ ਤਰਫੋਂ ਪੋਪ ਨੂੰ ਸ਼ੁੱਭਕਾਮਨਾਵਾਂ ਦੇਣਾ ਚਾਹੁੰਦੀ ਸੀ। ਇਸ ਦੇ ਨਾਲ ਹੀ ਵੈਟੀਕਨ ਦੇ ਬੁਲਾਰੇ ਨੇ ਬੁੱਧਵਾਰ ਸਵੇਰੇ ਦੱਸਿਆ ਕਿ ਪੋਪ ਫਰਾਂਸਿਸ, ਜਿਹੜੇ ਛੇ ਦਿਨਾਂ ਤੋਂ ਰੋਮ ਦੇ ਜੇਮੇਲੀ ਹਸਪਤਾਲ ਵਿੱਚ ਦਾਖਲ ਹਨ, ਰਾਤ ਨੂੰ ਸ਼ਾਂਤੀ ਨਾਲ ਸੌਂਦੇ ਹਨ ਅਤੇ ਸਵੇਰ ਦਾ ਨਾਸ਼ਤਾ ਵੀ ਠੀਕ ਤਰੀਕੇ ਨਾਲ ਕਰ ਰਹੇ ਹਨ।
ਇਹ ਵੀ ਪੜ੍ਹੋ : ਭਾਰਤ 'ਚ ਕਾਰੋਬਾਰ ਲਈ ਤਿਆਰ Elon Musk, ਇਸ ਮਹੀਨੇ ਤੋਂ ਸ਼ੁਰੂ ਹੋਵੇਗੀ ਵਿਕਰੀ
ਉਧਰ, ਵੈਟੀਕਨ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਪੋਪ ਨਿਮੋਨੀਆ ਤੋਂ ਪੀੜਤ ਹਨ ਅਤੇ ਕਿਹਾ ਕਿ ਫਰਾਂਸਿਸ ਦੇ ਸਾਹ ਦੀ ਲਾਗ ਵਿੱਚ ਦਮੇ ਨਾਲ ਸਬੰਧਤ ਬ੍ਰੌਨਕਾਈਟਿਸ ਵੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ ਕਾਰੋਬਾਰ ਲਈ ਤਿਆਰ Elon Musk, ਇਸ ਮਹੀਨੇ ਤੋਂ ਸ਼ੁਰੂ ਹੋਵੇਗੀ ਵਿਕਰੀ
NEXT STORY