ਰੋਮ, (ਦਲਵੀਰ ਕੈਂਥ)- ਕੋਵਿਡ-19 ਮੁਕਤ ਇਟਲੀ ਬਣਾਉਣ ਲਈ ਸਰਕਾਰ ਪੂਰੀ ਵਾਹ ਲਗਾ ਰਹੀ ਹੈ ਤੇ ਜਿਹੜਾ ਵੀ ਕੋਵਿਡ-19 ਦੇ ਨਿਯਮਾਂ ਵਿਚ ਕੁਤਾਹੀ ਵਰਤ ਰਿਹਾ ਹੈ, ਉਸ ਨੂੰ ਨਾਲ ਦੀ ਨਾਲ ਹੀ ਬਣਦੀ ਸਜ਼ਾ ਦਿੱਤੀ ਜਾ ਰਹੀ ਹੈ । ਇਸ ਕਾਰਵਾਈ ਅਧੀਨ ਹੀ ਇਟਲੀ ਪੁਲਸ ਕਾਰਾਬੀਨੇਰੀ ਦੀ ਐੱਨ. ਐੱਸ. ਏ. ਯੂਨਿਟ ਨੇ 300 ਦੇ ਕਰੀਬ ਪ੍ਰਾਈਵੇਟ ਕਲੀਨਿਕਾਂ ਅਤੇ ਪ੍ਰਯੋਗਸ਼ਾਲਾਵਾਂ ਵਿਚ ਚੈਕਿੰਗ ਕੀਤੀ।
ਇਨ੍ਹਾਂ ਵਿਚੋਂ 67 ਕੋਰੋਨਾ ਵਾਇਰਸ ਟੈਸਟਿੰਗ ਸੈਂਟਰਾਂ ਨੂੰ ਬੇਨਿਯਮੀਆਂ ਕਾਰਨ 1,45,000 ਯੂਰੋ ਦਾ ਜੁਰਮਾਨਾ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ 60 ਫ਼ੀਸਦੀ ਮਾਮਲਿਆਂ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਉਪਾਵਾਂ ਨੂੰ ਪੂਰਾ ਕਰਨ ਵਿਚ ਇਹ ਅਸਫਲ ਹਨ। 15 ਫ਼ੀਸਦੀ ਮਾਮਲਿਆਂ ਵਿਚ ਇਨ੍ਹਾਂ ਕੋਰੋਨਾ ਵਾਇਰਸ ਟੈਸਟਿੰਗ ਸੈਂਟਰਾਂ ਕੋਲ ਟੈਸਟ ਕਰਨ ਲਈ ਉੱਚਿਤ ਅਧਿਕਾਰ ਨਹੀਂ ਸਨ ਅਤੇ 14 ਫ਼ੀਸਦੀ ਮਾਮਲੇ ਅਜਿਹੇ ਹਨ ਕਿ ਉਹ ਕੋਰੋਨਾ ਪਾਜ਼ੀਟਿਵ ਲੋਕਾਂ ਨੂੰ ਸਮੇਂ ਸਿਰ ਇਸ ਦੀ ਜਾਣਕਾਰੀ ਹੀ ਨਾ ਦੇ ਸਕੇ।
ਅਮਰੀਕੀਆਂ ਨੇ ਕੀਤੀ ਰਿਕਾਰਡ ਤੋੜ ਸ਼ਾਪਿੰਗ, ਇਕੋ ਮਿੰਟ 'ਚ ਖਰਚੇ 12 ਲੱਖ ਡਾਲਰ
NEXT STORY