ਰੋਮ (ਦਲਵੀਰ ਕੈਂਥ) -ਇਟਲੀ ਦੀ ਰਾਜਸੀ ਸਿਆਸਤ ਵਿਚ ਚੱਲ ਰਹੀ ਖਿੱਚੋ ਧੂਹ ਨੇ ਉਸ ਵੇਲੇ ਵੱਡਾ ਰੂਪ ਧਾਰਨ ਕਰ ਲਿਆ ਜਦੋਂ ਪ੍ਰਧਾਨ ਮੰਤਰੀ ਗਯੂਸੇਪ ਕੌਂਤੇ ਬਹੁਮਤ ਮਿਲਣ ਦੇ ਬਾਵਜੂਦ ਵੀ ਆਪਣੀ ਸਰਕਾਰ ਨੂੰ ਅਗੇ ਚਲਾਉਣ ਤੋਂ ਅਸਮਰਥ ਹੋ ਗਏ ਅਤੇ ਪੇਸ਼ ਚੱਲਦੀ ਨਾ ਦੇਖ ਕੌਂਤੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦੇਣਾ ਹੀ ਬਿਹਤਰ ਸਮਝਿਆ। ਅੱਜ ਸਵੇਰੇ ਕੌਂਤੇ ਨੇ ਪ੍ਰਧਾਨ ਮੰਤਰੀ ਦੇ ਅਹੁੱਦੇ ਤੋਂ ਤਿਆਗ ਪੱਤਰ ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੱਤੇਰੇਲਾ ਨੂੰ ਦੇ ਦਿੱਤਾ ਜਿਸ ਨੂੰ ਰਾਸ਼ਟਰਪਤੀ ਵੱਲੋਂ ਪ੍ਰਵਾਨ ਵੀ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ -ਰੂਸ ਨੇ 9 ਮਹੀਨਿਆਂ ਬਾਅਦ ਹਟਾਇਆ ਟ੍ਰੈਵਲ ਬੈਨ, ਭਾਰਤ ਸਮੇਤ ਚਾਰ ਦੇਸ਼ਾਂ ’ਤੇ ਲਾਈ ਸੀ ਪਾਬੰਦੀ
ਇਟਲੀ ਵਿਚ ਜਦੋਂ ਕਿ ਕੋਵਿਡ-19 ਕਾਰਨ ਦੇਸ਼ ਵੱਡੀ ਮੁਸੀਬਤ ਵਿੱਚੋਂ ਲੰਘ ਰਿਹਾ ਹੈ ਅਜਿਹੇ ਨਾਜ਼ੁਕ ਦੌਰ ਵਿਚ ਪ੍ਰਧਾਨ ਮੰਤਰੀ ਦਾ ਅਸਤੀਫਾ ਦੇਸ਼ ਲਈ ਨੁਕਸਾਨ ਦਾਇਕ ਮੰਨਿਆ ਜਾ ਰਿਹਾ ਹੈ। ਇਟਲੀ ਦਾ ਭੱਵਿਖ ਕੀ ਹੋਵੇਗਾ , ਕੌਣ ਹੁਣ ਬਣੇਗਾ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਕੀ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਾਂ ਪੈ ਸਕਦੀਆਂ ਹਨ ਇਨ੍ਹਾਂ ਨਾਂ ਸਾਰੇ ਸਵਾਲਾਂ ਦੇ ਜਵਾਬ ਦੇਸ਼ ਦੇ ਰਾਸ਼ਟਰਪਤੀ ਦੀ ਕਾਰਵਾਈ ਵਿਚ ਸਮਾਏ ਹੋਏ ਹਨ । ਰਾਸ਼ਟਰਪਤੀ ਹੁਣ ਇਟਲੀ ਦੀਆਂ ਸਿਆਸੀ ਪਾਰਟੀਆਂ ਨਾਲ ਕੀ ਵਿਚਾਰ ਕਰਦੇ ਹਨ । ਜ਼ਿਕਰਯੋਗ ਹੈ ਕਿ ਜਦੋਂ ਕੌਂਤੇ ਨੂੰ ਬਹੁਮਤ ਮਿਲ ਗਈ ਸੀ ਤਾਂ ਇਟਲੀ ਦੇ ਕੁਝ ਸਿਆਸੀ ਮਾਹਰਾਂ ਨੇ ਇਹ ਮੰਨ ਲਿਆ ਸੀ ਕਿ ਹੁਣ ਇਟਲੀ ਵਿਚ ਸਿਆਸੀ ਸੰਕਟ ਖਤਮ ਹੋ ਗਿਆ ਹੈ ਪਰ ਹੁਣ ਜਦੋਂ ਪ੍ਰਧਾਨ ਮੰਤਰੀ ਕੌਂਤੇ ਨੇ ਅੱਜ ਆਪਣੇ ਪਦ ਤੋਂ ਮਜਬੂਰੀ ਵਿੱਚ ਅਸਤੀਫ਼ਾ ਹੀ ਦੇ ਦਿੱਤਾ ਤਾਂ ਉਨ੍ਹਾਂ ਮਾਹਿਰਾਂ ਦੇ ਹੋਸ਼ ਉੱਡ ਗਏ ਜਦੋਂ ਕਿ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੇ ਸਪਸ਼ਟ ਕਿਹਾ ਸੀ ਇਟਲੀ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਖ਼ਤਰੇ ਵਿਚ ਹੈ।
ਇਹ ਵੀ ਪੜ੍ਹੋ -ਅਮਰੀਕਾ ’ਚ ਰੋਜ਼ਾਨਾ 10 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦਾ ਟੀਚਾ : ਬਾਈਡੇਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਰੂਸ ਦਾ ਵੱਡਾ ਫ਼ੈਸਲਾ, 9 ਮਹੀਨਿਆਂ ਬਾਅਦ ਭਾਰਤ ਸਮੇਤ ਚਾਰ ਦੇਸ਼ਾਂ ’ਤੇ ਲਾਈ ਯਾਤਰਾ ਪਾਬੰਦੀ ਹਟਾਈ
NEXT STORY