ਰੋਮ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਇਸ ਬੀਮਾਰੀ ਨਾਲ ਹਰ ਉਮਰ ਵਰਗ ਦੇ ਲੋਕ ਪ੍ਰਭਾਵਿਤ ਹੋਏ ਹਨ। ਵੱਡੀ ਗਿਣਤੀ ਵਿਚ ਬਜ਼ੁਰਗ ਇਸ ਬੀਮਾਰੀ ਦੇ ਸ਼ਿਕਾਰ ਹੋਏ ਹਨ ਪਰ ਕੁਝ ਬਜ਼ੁਰਗਾਂ ਨੇ ਇਸ ਬੀਮਾਰੀ ਨੂੰ ਹਰਾ ਕੇ ਮਿਸਾਲ ਕਾਇਮ ਕੀਤੀ ਹੈ।ਇਸ ਸੰਬੰਧੀ ਇਟਲੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਡਾਕਟਰ ਵੀ ਹੈਰਾਨ ਹਨ। ਇੱਥੇ 101 ਸਾਲ ਦੀ ਮਾਰੀਆ ਓਰਸਿੰਘੇਰ ਨੇ ਤਿੰਨ ਵਾਰ ਇਸ ਬੀਮਾਰੀ ਨੂੰ ਮਾਤ ਦਿੱਤੀ ਹੈ, ਜਿਸ ਕਾਰਨ ਉਹਨਾਂ ਦਾ ਨਾਮ ਕੋਰੋਨਾ ਵਾਰੀਅਰਜ਼ ਦੇ ਰੂਪ ਵਿਚ ਦਰਜ ਕੀਤਾ ਗਿਆ ਹੈ।
ਡਾਕਟਰ ਵੀ ਹੋਏ ਹੈਰਾਨ
ਡਾਕਟਰ ਖੁਦ ਕਹਿ ਰਹੇ ਹਨ ਕਿ 9 ਮਹੀਨੇ ਦੇ ਵੱਖਵੇਂ ਵਿਚ ਕੋਰੋਨਾ ਸੰਕ੍ਰਮਿਤ ਹੋਣ ਦੇ ਬਾਵਜੂਦ ਹਰ ਵਾਰ ਉਹਨਾਂ ਨੇ ਇਸ ਜਾਨਲੇਵਾ ਵਾਇਰਸ ਨੂੰ ਇਸ ਉਮਰ ਵਿਚ ਹਰਾ ਕੇ ਸਚਮੁੱਚ ਸਾਨੂੰ ਹੈਰਾਨ ਕਰ ਦਿੱਤਾ ਹੈ। ਮਾਰੀਆ ਪਹਿਲੀ ਵਾਰ ਫਰਵਰੀ ਵਿਚ ਕੋਰੋਨਾ ਨਾਲ ਸੰਕ੍ਰਮਿਤ ਹੋਈ ਸੀ। ਉਹਨਾਂ ਦੀ ਬੇਟੀ ਕਾਰਲਾ ਨੇ ਦੱਸਿਆ,''ਮੈਂ ਮਾਂ ਨੂੰ ਫਰਵਰੀ ਵਿਚ ਸੋਂਡਾਲੋ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਉਦੋਂ ਇੱਥੇ ਵੱਡੀ ਗਿਣਤੀ ਵਿਚ ਕੋਰੋਨਾ ਨਾਲ ਪੀੜਤ ਬਜ਼ੁਰਗਾਂ ਦੀ ਮੌਤ ਹੋ ਰਹੀ ਸੀ। ਅਸੀਂ ਕਾਫੀ ਡਰੇ ਹੋਏ ਸੀ। ਮਾਂ ਦੇ ਠੀਕ ਹੋਣ ਦੇ ਬਾਅਦ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਉਹਨਾ ਨੇ ਕਦੇ ਇੰਨੇ ਬਜ਼ੁਰਗ ਵਿਅਕਤੀ ਨੂੰ ਕੋਰੋਨਾ ਤੋਂ ਇੰਨੀ ਜਲਦੀ ਠੀਕ ਹੁੰਦੇ ਨਹੀਂ ਦੇਖਿਆ ਸੀ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪੀ.ਐੱਮ. ਨੇ ਯੁੱਧ ਅਪਰਾਧ ਨਾਲ ਜੁੜੇ ਟਵੀਟ 'ਤੇ ਬਿਨਾਂ ਵਜ੍ਹਾ ਕੀਤੀ ਟਿੱਪਣੀ : ਚੀਨੀ ਅਧਿਕਾਰੀ
ਮਨਾਇਆ 101ਵਾਂ ਜਨਮਦਿਨ
ਬੇਟੀ ਮੁਤਾਬਕ, ਉਹਨਾਂ ਨੂੰ ਸਾਹ ਲੈਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਈ ਅਤੇ ਨਾ ਹੀ ਉਹਨਾਂ ਦਾ ਬੁਖਾਰ ਜ਼ਿਆਦਾ ਸੀ। ਜੁਲਾਈ ਵਿਚ ਉਹਨਾਂ ਨੇ ਆਪਣਾ 101ਵਾਂ ਜਨਮਦਿਨ ਮਨਾਇਆ ਸੀ। ਸਤੰਬਰ ਵਿਚ ਉਹ ਦੁਬਾਰਾ ਸੰਕ੍ਰਮਿਤ ਹੋਈ ਅਤੇ ਨਵੰਬਰ ਵਿਚ ਤੀਜੀ ਵਾਰ ਉਹਨਾਂ ਦਾ ਟੈਸਟ ਪਾਜ਼ੇਟਿਵ ਆਇਆ। ਫਿਲਹਾਲ ਉਹ ਘਰ ਵਿਚ ਬਿਸਤਰ 'ਤੇ ਆਰਾਮ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਗੀਤਾਂਜਲੀ ਬਣੀ TIME ਮੈਗਜ਼ੀਨ ਦੀ ਪਹਿਲੀ 'ਕਿਡ ਆਫ ਦੀ ਯੀਅਰ'
ਭਾਰਤ ਵਿਚ ਵੀ ਬਜ਼ੁਰਗਾਂ ਨੇ ਦਿੱਤੀ ਕੋਰੋਨਾ ਨੂੰ ਮਾਤ
ਮਾਰੀਆ ਪਹਿਲੀ ਬਜ਼ੁਰਗ ਨਹੀਂ ਹੈ ਜਿਸ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਭਾਰਤ ਵਿਚ ਕੇਰਲ ਦੇ ਅਲੁਵਾ ਵਿਚ ਰਹਿਣ ਵਾਲੇ 103 ਸਾਲਾ ਪੁਰਾਕੱਟ ਵੇਂਟਿਲ ਪਾਰੀਦ ਨੇ ਅਗਸਤ ਵਿਚ ਅਤੇ ਮਹਾਰਾਸ਼ਟਰ ਦੇ ਠਾਣੇ ਦੀ 106 ਸਾਲਾ ਆਨੰਦੀਬਾਈ ਪਾਟੀਲ ਨੇ ਸਤੰਬਰ ਵਿਚ ਕੋਰੋਨਾ ਨੂੰ ਮਾਤ ਦਿੱਤੀ।
ਨੋਟ- 101 ਸਾਲਾ ਮਾਰੀਆ ਦੇ ਕੋਰੋਨਾ ਨੂੰ ਤਿੰਨ ਹਾਰ ਹਰਾਉਣ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਕਿਸਾਨ ਅੰਦੋਲਨ : ਐੱਨ. ਆਰ. ਆਈਜ਼ ਵੱਲੋਂ ਪੰਜਾਬੀ ਮੀਡੀਆ ਦੀ ਸ਼ਲਾਘਾ
NEXT STORY