ਰੋਮ (ਕੈਂਥ): ਇਟਲੀ ਵਿਚ ਪਿਛਲੇ ਦਿਨੀ ਗੁਤਾਲੈਗੋ ਖੇਤਰ (ਬਰੇਸ਼ੀਆ) ਵਿਚ ਰਹਿੰਦੇ ਇਕ ਭਾਰਤੀ ਦੀ ਗੈਰਾਜ ਵਿਚ ਸੜ ਜਾਣ ਕਾਰਣ ਮੌਤ ਹੋ ਗਈ ।ਵਰੋਲਾਨੋਵਾ ਦੇ ਪੁਲਿਸ ਸਟੇਸ਼ਨ ਵਲੋਂ ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਤਫਦੀਸ਼ ਜਾਰੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ 36 ਸਾਲਾ ਭਾਰਤੀ ਸੀ ਜੋ ਕਿ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਸੀ ।ਘਟਨਾ ਵਾਲੇ ਦਿਨ ਸਵੇਰੇ 7 ਵਜੇ ਗੁਆਂਢੀ ਵਲੋਂ ਗੈਰਾਜ ਵਿਚ ਧੂੰਆ ਨਿਕਲਨ 'ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਜਦ ਤੱਕ ਫਾਇਰ ਬਿਗ੍ਰੇਡ ਦਸਤਾ, ਪੁਲਿਸ ਅਤੇ ਹੋਰ ਬਚਾਉ ਦਲ ਪਹੁੰਚੇ ਤਦ ਤੱਕ ਇਸ ਭਾਰਤੀ ਦੀ ਸੜਨ ਨਾਲ ਮੌਤ ਹੋ ਚੁੱਕੀ ਸੀ ।
ਭਾਰਤੀ ਭਾਈਚਾਰੇ ਵਿਚ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਹੈ। ਇਸਦੇ ਨਾਲ ਹੀ ਇਹ ਵੀ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਟਲੀ ਵਿਚ ਬਹੁਤ ਸਾਰੇ ਲੋਕ ਮਾਨਸਿਕ ਪਰੇਸ਼ਾਨੀ ਕਾਰਨ ਮੌਤ ਦਾ ਸ਼ਿਕਾਰ ਹੋਏ ਹਨ ਜੋ ਕਿ ਇੱਕ ਚਰਚਾ ਦਾ ਵਿਸ਼ਾ ਹੈ।ਬਹੁਤੇ ਭਾਰਤੀ ਆਪਣੇ ਕੰਮਾਂ ਪ੍ਰਤੀ ਸੰਤੁਸ਼ਟ ਨਾ ਹੋਣ ਕਾਰਨ ਜਾਂ ਪਰਿਵਾਰ ਵਿੱਚ ਕਲੇਸ਼ ਰਹਿਣ ਕਾਰਨ ਵੀ ਅਕਸਰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦੇ ਹਨ ਜਦੋਂ ਕਿ ਕੁਝ ਨਸ਼ਿਆਂ ਕਾਰਨ ਵੀ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੁੰਦੇ ਹਨ।
ਭਰਮਾਂ 'ਚ ਪਈ ਲੁਕਾਈ ਨੂੰ ਨਵੀਆਂ ਰਾਹਾਂ ਦੇਣ ਵਾਲੇ 'ਗੁਰੂ ਨਾਨਕ ਦੇਵ ਜੀ'
NEXT STORY