ਰੋਮ, (ਕੈਂਥ)— ਨਸ਼ੇ ਉਸ ਸਮੱਚੇ ਸਮਾਜ ਲਈ ਡੂੰਘੀ ਦਲਦਲ ਹਨ ਜੋ ਕਿ ਸੇਵਨ ਕਰਨ ਵਾਲੇ ਨੂੰ ਹੌਲੀ-ਹੌਲੀ ਮੌਤ ਦੇ ਘਾਤ ਉਤਾਰ ਦਿੰਦੇ ਹਨ ਪਰ ਜਦੋਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਿਸੇ ਵੀ ਬੱਚੇ ਦੇ ਹੱਥ ਲਗ ਜਾਵੇ ਤਾਂ ਇਹ ਉਸ ਦਾ ਮਿੰਟਾਂ ਵਿੱਚ ਕਾਲ ਬਣ ਸਕਦਾ ਹੈ। ਇਸੇ ਤਰ੍ਹਾਂ ਦੀ ਇਕ ਦਰਦਨਾਕ ਘਟਨਾ ਇਟਲੀ ਵਿਖੇ ਵਾਪਰੀ। ਇਟਲੀ ਦੇ ਖੇਤਰ ਫੌਜਾ ਦੇ ਚੇਰੀਨੋਲਾ ਇਲਾਕੇ ਵਿਚ ਇਕ 14 ਮਹੀਨੇ ਦੇ ਬੱਚੀ ਦੀ ਮੌਤ ਭੰਗ ਖਾਣ ਨਾਲ ਹੋ ਗਈ ਸੀ। ਬੱਚੇ ਨੇ ਭੰਗ ਨੂੰ ਚਾਕਲੇਟ ਸਮਝ ਕੇ ਖਾ ਲਿਆ। ਬੱਚੇ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ, ਪ੍ਰੰਤੂ ਭੰਗ ਦੇ ਗਲਤ ਅਸਰ ਕਾਰਨ ਬੱਚੀ ਦੀ ਮੌਤ ਹੋ ਗਈ। ਅਜਿਹਾ ਨਸ਼ਾ ਬੱਚੀ ਨੇ ਕਿੱਥੋਂ ਪ੍ਰਾਪਤ ਕੀਤਾ, ਇਸ ਸਬੰਧੀ ਬੱਚੇ ਦੇ ਮਾਤਾ-ਪਿਤਾ ਤੋਂ ਪੁੱਛ ਪੜਤਾਲ ਜਾਰੀ ਹੈ।
ਇਸ ਤਰ੍ਹਾਂ ਦੀ ਹੀ ਇਕ ਘਟਨਾ ਬਾਰੀ ਵਿਖੇ ਵਾਪਰੀ ਹੈ, ਜਿੱਥੇ ਕਿ ਇਕ ਤਿੰਨ ਸਾਲ ਦੀ ਬੱਚੀ ਸਕੂਲ ਵਿਚ ਭੰਗ ਦਾ ਪੈਕਟ ਲੈ ਕੇ ਚਲੀ ਗਈ ਅਤੇ ਜਾ ਕੇ ਆਪਣੀ ਕਲਾਸ ਅਧਿਆਪਕਾ ਨੂੰ ਦੇ ਦਿੱਤਾ। ਸਕੂਲ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ। ਜਾਣਕਾਰੀ ਪ੍ਰਾਪਤ ਹੋਣ 'ਤੇ ਪੁਲਸ ਨੇ ਤੁਰੰਤ ਬੱਚੀ ਦੇ ਘਰ ਵਿਚ ਛਾਪਾ ਮਾਰਿਆ, ਜਿੱਥੇ ਕਿ ਬੱਚੀ ਦੇ ਨਾਈਜੀਰੀਆ ਮੂਲ ਦੇ ਪਿਤਾ ਤੋਂ ਭੰਗ ਦੇ ਹੋਰ ਵੀ ਪੈਕਟ ਬਰਾਮਦ ਕੀਤੇ ਗਏ। ਪੁਲਸ ਨੇ ਕਿਹਾ ਕਿ ਇਨ੍ਹਾਂ ਦੋਵਾਂ ਹੀ ਬੱਚਿਆਂ ਦੇ ਮਾਪਿਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਅਜੇ ਜਾਂਚ ਜਾਰੀ ਹੈ। ਨਸ਼ਿਆਂ ਦੀ ਦਲਦਲ ਨੇ ਲੱਖਾਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ ਪਰ ਲੋਕ ਇਸ ਗੱਲ ਨੂੰ ਸਮਝ ਨਹੀਂ ਰਹੇ ਤੇ ਦਿਨੋਂ-ਦਿਨ ਇਹ ਨਸ਼ਾ ਦੁਨੀਆ ਨੂੰ ਬਰਬਾਦ ਕਰ ਰਿਹਾ ਹੈ।
ਜੰਗਲ 'ਚ ਵਿਅਕਤੀ ਨੇ ਕੀਤੀ ਸੀ ਔਰਤ ਦੀ ਹੱਤਿਆ, ਫਿਰ ਵੀ ਨਹੀਂ ਹੋਈ ਜੇਲ
NEXT STORY