ਰੋਮ/ਇਟਲੀ (ਕੈਂਥ): ਦੁਨੀਆ ਭਰ ਵਿੱਚ ਬੇਹੱਦ ਲੋੜੀਦੇ ਸਮਾਨ ਨੂੰ ਖਰੀ ਕੁਆਲਟੀ ਤੇ ਖਰੇ ਭਾਅ ਵਿੱਚ ਲੋਕਾਂ ਦੇ ਘਰ ਤੱਕ ਪਹੁੰਚ ਕਰਨ ਲਈ ਵਿਸ਼ਵ ਪ੍ਰਸਿੱਧੀ ਖੱਟਣ ਵਾਲੀ ਅਮਰੀਕਾ ਦੀ ਸਿਰਮੌਰ ਕੰਪਨੀ ਐਮਾਜ਼ਾਨ ਇਟਲੀ ਦੀ ਰਾਜਧਾਨੀ ਰੋਮ ਦੇ ਫਿਊਮੀਚੀਨੋ ਵਿਖੇ ਇਟਲੀ ਦਾ ਸਭ ਤੋਂ ਵੱਡਾ ਰਸਦ ਕੇਂਦਰ ਖੋਲਣ ਜਾ ਰਹੀ ਹੈ। ਜਿਸ ਲਈ ਬੀਤੇ ਦਿਨੀਂ ਰੋਮ ਦੇ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਵਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ।
ਇਸ ਕੇਂਦਰ ਦੇ ਖੁੱਲ੍ਹਣ ਨਾਲ 3,000 ਬੇਰੁਜ਼ਗਾਰ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ, ਜਿਹਨਾਂ ਵਿੱਚ ਲਗਭਗ 2,000 ਲੋਕ ਕੇਂਦਰ ਦੇ ਅੰਦਰ ਕੰਮ ਕਰਨਗੇ ਅਤੇ 1,000 ਲੋਕਾਂ ਨੂੰ ਬਾਹਰ ਸਾਮਾਨ ਦੀ ਸਪਲਾਈ ਲਈ ਮਾਰਕੀਟਿੰਗ ਦਾ ਕੰਮ ਕਾਰ ਦਿੱਤਾ ਜਾਵੇਗਾ।ਇਸ ਕੇਂਦਰ ਤੋਂ ਲੋਕ ਘਰ ਬੈਠੇ ਹਰ ਸਮਾਨ ਆਡਰ ਦੇ ਮੰਗਵਾ ਸਕਣਗੇ।ਰੋਮ ਦੇ ਮੇਅਰ ਐਸਤਾਰੀਨੋ ਮੋਨਤੀਨੋ ਵਲੋਂ ਇਸ ਵੱਡੇ ਪ੍ਰਾਜੈਕਟ ਨੂੰ ਬਕਾਇਦਾ ਸਰਕਾਰੀ ਤੌਰ ਤੇ ਮੋਹਰ ਲਗਾ ਦਿੱਤੀ ਗਈ ਹੈ। ਉਨ੍ਹਾਂ ਵਲੋਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਕੇਂਦਰ ਦੇ ਰੋਮ ਇਲਾਕੇ ਵਿੱਚ ਖੁੱਲ੍ਹਣ ਨਾਲ ਰੁਜ਼ਗਾਰ ਦੇ ਨਾਲ-ਨਾਲ ਇਸ ਇਲਾਕੇ ਨੂੰ ਹੋਰ ਪ੍ਰਸਿੱਧੀ ਹਾਸਲ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਅੱਤਵਾਦੀਆਂ ਨੇ 4 ਬੀਬੀਆਂ ਦਾ ਕੀਤਾ ਕਤਲ
ਐਮਾਜਾਨ ਦਾ ਇਹ ਕੇਂਦਰ 75 ਹੈਕਟੇਅਰ ਅਤੇ 80,000 ਸਕੇਅਰ ਮੀਟਰ ਵਿੱਚ ਤਿਆਰ ਹੋਵੇਗਾ ਜਿਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਰਾਜਧਾਨੀ ਰੋਮ ਦੇ ਅੰਤਰਰਾਸ਼ਟਰੀ ਏਅਰਪੋਰਟ ਫਿਊਮੀਚੀਨੋ ਦੇ ਨਜ਼ਦੀਕ ਬਣਨ ਜਾ ਰਹਾ ਹੈ।ਜਿਸ ਨਾਲ ਐਮਾਜ਼ਾਨ ਕੰਪਨੀ ਨੂੰ ਸਾਮਾਨ ਨੂੰ ਆਯਾਤ ਅਤੇ ਨਿਰਯਾਤ ਕਰਨ ਵਿੱਚ ਸਭ ਤੋਂ ਵੱਡਾ ਫਾਇਦਾ ਹੋਵੇਗਾ ਅਤੇ ਇਸ ਦੇ ਨਾਲ-ਨਾਲ ਏਅਰਪੋਰਟ ਨੂੰ ਵੀ ਵਪਾਰਕ ਫਾਇਦਾ ਹੋਵੇਗਾ।ਕਿਆਫ਼ੇ ਲਗਾਏ ਜਾ ਰਹੇ ਹਨ ਕਿ ਸਾਲ 2022 ਵਿੱਚ ਇਸ ਕੇਂਦਰ ਅੰਦਰ ਰੁਜ਼ਗਾਰ ਚਾਲੂ ਹੋ ਜਾਵੇਗਾ ਅਤੇ ਆਮ ਤੌਰ ਤੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।
ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਨੂੰ ਕਿਸਾਨ ਅੰਦੋਲਨ ਦੇ ਬਹਾਨੇ ਨਹੀ ਹੋਣ ਦਿੱਤਾ ਗਿਆ ਭਾਰਤ 'ਚ ਦਾਖਲ
NEXT STORY