ਰੋਮ (ਬਿਊਰੋ): ਇਟਲੀ ਦੇ ਵਿਯਾਰਿਜਿਓ ਵਿਚ ਕਾਰਨੀਵਲ ਦੇ ਦੌਰਾਨ ਮਸ਼ਹੂਰ ਫੁੱਟਬਾਲਰ ਕ੍ਰਿਸਟੀਯਾਨੋ ਰੋਨਾਲਡੋ ਦੀ ਕਾਗਜ਼ ਨਾਲ ਬਣੀ ਇਕ ਆਦਮਕਦ ਮੂਰਤੀ ਬਣਾਈ ਗਈ। ਕਾਰਨੀਵਲ ਦੌਰਾਨ ਇਸ ਮੂਰਤੀ ਦੀ ਪਰੇਡ ਕੱਢੀ ਗਈ। ਇਸ ਦੌਰਾਨ ਹਜ਼ਾਰਾਂ ਲੋਕ ਮੌਜੂਦ ਸਨ। ਇਸ ਮੂਰਤੀ ਦੀ ਉੱਚਾਈ 4 ਮੰਜ਼ਿਲਾ ਇਮਾਰਤ ਦੇ ਬਰਾਬਰ ਹੈ। ਇਹ ਕਾਰਨੀਵਲ ਦੁਨੀਆ ਭਰ ਵਿਚ ਲੋਕਪ੍ਰਿਅ ਅਤੇ ਮਸ਼ਹੂਰ ਆਈਡਲ ਨੂੰ ਦਰਸ਼ਾਉਣ ਲਈ ਜਾਣਿਆ ਜਾਂਦਾ ਹੈ। ਰੋਨਾਲਡੋ ਦੀ ਮੂਰਤੀ ਨੂੰ ਸਿਲਵਰ ਰੰਗ ਵਿਚ ਰੋਬੋਟ ਜਿਹਾ ਲੁੱਕ ਦਿੱਤਾ ਗਿਆ।
ਬੀਤੇ ਮਹੀਨੇ ਜਨਵਰੀ ਵਿਚ ਪੁਰਤਗਾਲ ਦੇ ਚਾਕਲੇਟ ਨਿਰਮਾਤਾ ਜੌਰਜ ਕਾਰਡੋਸੋ ਨੇ ਚਾਕਲੇਟ ਨਾਲ ਫੁੱਟਬਾਲਰ ਕ੍ਰਿਸਟੀਯਾਨੋ ਰੋਨਾਲਡੋ ਦੀ ਇਕ ਮੂਰਤੀ ਬਣਾਈ ਸੀ। ਇਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਸ ਹੋਈ ਸੀ।

ਸਵਿਟਜ਼ਰਲੈਂਡ ਦੇ ਗਿਵਿਸੇਜ ਇਕ ਚਾਕਲੇਟ ਫੈਕਟਰੀ ਵਿਚ ਬਣੀ 1.87 ਮੀਟਰ ਲੰਬੀ ਇਸ ਮੂਰਤੀ ਨੂੰ ਬਣਾਉਣ ਵਿਚ 120 ਕਿਲੋ ਚਾਕਲੇਟ ਦੀ ਵਰਤੋਂ ਹੋਈ।
ਮਸ਼ਹੂਰ ਕਲਾਕਾਰ 'ਮਿਸਟਰ ਬੀਨ' ਵੁਹਾਨ 'ਚ ਫਸੇ, ਫਿਲਹਾਲ ਬ੍ਰਿਟੇਨ ਨਹੀਂ ਪਰਤਣਗੇ
NEXT STORY