ਰੋਮ/ਇਟਲੀ (ਦਲਵੀਰ ਕੈਂਥ): ਇਟਲੀ ਫ਼ੈਸ਼ਨ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਹੈ, ਜਿਸ ਲਈ ਲੋਕ ਇਟਲੀ ਬ੍ਰਾਂਡ ਦੇ ਦੀਵਾਨੇ ਹਨ ਤੇ ਬ੍ਰਾਂਡਾਂ ਦੇ ਇੰਨਾਂ ਦੀਵਾਨਿਆਂ ਲਈ ਇਟਲੀ ਇੱਕ ਹੋਰ ਤਹਿਲਕਾ ਕਰਨ ਜਾ ਰਿਹਾ ਹੈ। ਬਲੋਨੀਆ ਨਾਲ ਸਬੰਧਤ ਇਟਾਲੀਅਨ ਬ੍ਰਾਂਡ ਬੋਆਰੀਨੀ ਮਿਲਾਨੇਜ਼ੀ ਇਕ ਹੈਂਡਬੈਗ ਨੂੰ ਮਾਰਕੀਟ ਵਿਚ ਲਾਂਚ ਕਰ ਰਿਹਾ ਹੈ, ਜਿਸ ਨੂੰ ਮਗਰਮੱਛ ਦੀ ਚਮੜੀ ਤੋਂ ਬਣਾਇਆ ਗਿਆ ਹੈ। ਇਸ ਹੈਂਡਬੈਗ ਦੇ ਬਾਹਰਲੇ ਹਿੱਸੇ ਤੇ 10 ਛੋਟੇ ਅਤੇ ਵੱਡੇ ਅਕਾਰ ਦੀਆ ਬਣੀਆ ਤਿਤਲੀਆਂ ਨੂੰ ਸੋਨਾ, ਹੀਰੇ ਅਤੇ ਦੁਰਲੱਭ ਰਤਨਾ ਨਾਲ ਤਿਆਰ ਕੀਤਾ ਗਿਆ ਹੈ। ਇਹ ਸੰਸਾਰ ਦਾ ਸਭ ਤੋ ਮਹਿੰਗਾ ਹੈਂਡਬੈਗ ਹੋਵੇਗਾ, ਜਿਸ ਦੀ ਕੀਮਤ 5,3 ਮਿਲੀਅਨ ਪੌਂਡ ਰੱਖੀ ਗਈ ਹੈ।
ਇਸ ਹੈਂਡਬੈਗ ਦੇ ਸਹਿ-ਸੰਸਥਾਪਕ ਮਾਤੇਓ ਰਾਡੋਲਫੋ ਮਿਲਾਨੇਜ਼ੀ ਨੇ ਕਿਹਾ ਕਿ ਡਿਜ਼ਾਈਨਰ ਮੈਡਮ ਕਾਰੋਲੀਨਾ ਬੋਆਰੀਨੀ ਵੱਲੋਂ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ। ਅਜਿਹੇ ਤਿੰਨ ਹੈਂਡਬੈਗ ਬਣਾਏ ਜਾਣਗੇ, ਜਿਸ ਦੀ ਆਮਦਨ ਦਾ ਕੁਝ ਹਿੱਸਾ ਸਮੁੰਦਰੀ ਵਾਤਾਵਰਣ ਨੂੰ ਪਲਾਸਟਿਕ ਤੋਂ ਛੁਟਕਾਰਾ ਪਾਉਣ ਲਈ ਦਾਨ ਕੀਤੇ ਜਾਣਗੇ।
ਪੜ੍ਹੋ ਇਹ ਅਹਿਮ ਖਬਰ- ਸਾਊਦੀ ਦੀ ਅਗਵਾਈ ਵਾਲੇ OIC ਵੱਲੋਂ ਪਾਕਿ ਨੂੰ ਝਟਕਾ, ਕਸ਼ਮੀਰ 'ਤੇ ਚਰਚਾ ਨਹੀਂ
ਸਹਿ-ਸੰਸਥਾਪਕ ਮਾਤੇਓ ਰਾਡੋਲਫੋ ਮਿਲਾਨੇਜ਼ੀ ਨੇ ਕਿਹਾ ਕਿ ਇਹ ਹੈਂਡਬੈਗ ਮੇਰੇ ਪਿਤਾ ਲਈ ਸ਼ਰਧਾਂਜ਼ਲੀ ਹੋਵੇਗਾ, ਜਿਹਨਾਂ ਨੇ ਲੋਕਾਂ ਵੱਲੋਂ ਸਮੁੰਦਰ ਵਿਚ ਲਾਪਰਵਾਹੀ ਨਾਲ ਸੁੱਟੇ ਜਾਂਦੇ ਪਾਲਸਟਿਕ ਸਮਾਨ ਨੂੰ ਬਾਹਰ ਕੱਢਣ ਲਈ ਪ੍ਰੇਰਿਤ ਹੀ ਨਹੀ ਕੀਤਾ ਸਗੋਂ ਉਹਨਾਂ ਆਪਣੇ ਹੱਥੀਂ ਯੋਗਦਾਨ ਵੀ ਪਾਇਆ ਤਾਂ ਕਿ ਸਮੁੰਦਰੀ ਵਾਤਾਵਰਣ ਸ਼ੁੱਧ ਰਹੇ। ਮੈਡਮ ਕਾਰੋਲੀਨਾ ਬੋਆਰੀਨੀ ਨੇ ਕਿਹਾ ਕਿ ਇਸ ਹੈਂਡਬੈਗ ਨੂੰ ਬਣਾਉਣ ਸਮੇ ਸਮੁੰਦਰ ਵਿਚੋਂ ਮਿਲਣ ਵਾਲੇ ਦੁਰਲੱਭ ਪੱਥਰਾਂ ਦੀ ਚੋਣ ਕੀਤੀ ਗਈ ਸੀ ਜੋ ਸਾਡੇ ਲਈ ਮਾਰਗ ਦਰਸ਼ਕ ਹਨ ।ਹੁਣ ਦੇਖਣਾ ਇਹ ਹੈ ਕਿ ਇਸ ਹੈਂਡਬੈਗ ਨੂੰ ਖਰੀਦਣ ਲਈ ਕੌਣ ਅੱਗੇ ਆਵੇਗਾ।
ਜਰਮਨੀ 'ਚ ਕੋਰੋਨਾ ਦੀ ਦੂਜੀ ਲਹਿਰ, ਇਸ ਤਾਰੀਖ਼ ਤੱਕ ਰਹੇਗੀ ਤਾਲਾਬੰਦੀ
NEXT STORY