ਰੋਮ (ਕੈਂਥ)- ਇਟਲੀ ਵਿੱਚ ਪਿਛਲੇ 2 ਦਹਾਕਿਆਂ ਤੋਂ ਮਹਾਨ ਕ੍ਰਾਂਤੀਕਾਰੀ, ਅਧਿਆਤਮਕਵਾਦੀ ਸ਼੍ਰੋਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਦਾ ਆ ਰਿਹਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ) ਦੀ ਨਵੀਂ ਇਮਾਰਤ ਜਿਹੜੀ ਸੰਗਤਾਂ ਨੇ ਦਸੌਂਧ ਦੁਆਰਾ ਖਰੀਦੀ ਹੈ ਉਸ ਦਾ ਉਦਘਾਟਨ 20 ਅਕਤੂਬਰ 2024 ਦਿਨ ਐਤਵਾਰ ਨੂੰ ਵਿਲੇਤਰੀ (ਰੋਮ) ਵਿਖੇ 36 ਮਹਾਂਪੁਰਸ਼ਾਂ ਦੀ ਆਤਮਿਕ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਛੱਤਰ ਛਾਇਆ ਵਿੱਚ ਕੀਤਾ ਜਾ ਰਿਹਾ ਹੈ।ਇਟਾਲੀਅਨ ਇੰਡੀਅਨ ਪ੍ਰੈੱਸ ਨੂੰ ਇਹ ਜਾਣਕਾਰੀ ਹਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ)ਨੇ ਦਿੰਦਿਆਂ ਕਿਹਾ ਕਿ ਇਸ ਉਦਘਾਟਨੀ ਸਮਾਰੋਹ ਮੌਕੇ ਜਿੱਥੇ ਸਿਰਮੌਰ ਪੰਥਕ ਸਖ਼ਸੀਅਤਾਂ ਵੱਖ-ਵੱਖ ਦੇਸ਼ਾਂ ਤੋਂ ਸਿ਼ਰਕਤ ਕਰਨਗੀਆਂ ਉੱਥੇ ਹੀ ਪ੍ਰਸਿੱਧ ਕੀਰਤਨੀਏ,ਰਾਗੀ,ਢਾਡੀ ਤੇ ਕਥਾ ਵਾਚਕ ਵੀ ਇਸ ਉਦਘਾਟਨ ਸਮਾਰੋਹ ਵਿੱਚ ਭਰਵੀਂ ਹਾਜ਼ਰੀ ਭਰਨਗੇ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਦਾ USA ਦਾ Student Visa ਇਸ ਲਈ ਹੁੰਦਾ ਹੈ Refuse
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਤੋਂ ਵਿਸ਼ੇਸ਼ ਨਗਰ ਕੀਰਤਨ ਵੀ ਸਜਾਇਆ ਜਾਵੇਗਾ ਜਿਹੜਾ ਕਿ ਨਵੀਂ ਇਮਾਰਤ ਤੱਕ ਚਾਲੇ ਪਾਵੇਗਾ।ਇਹ ਨਗਰ ਕੀਰਤਨ 20 ਅਕਤੂਬਰ ਨੂੰ ਹੀ ਆਰੰਭ ਸ੍ਰੀ ਆਖੰਡ ਪਾਠ ਸਾਹਿਬ ਜੀਓ ਦੇ ਭੋਗ ਉਪੰਰਤ ਸਜਾਇਆ ਜਾਵੇਗਾ ਜਿਸ ਲਈ ਇਲਾਕੇ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ।ਜ਼ਿਕਰਯੋਗ ਹੈ ਕਿ ਲਾਸੀਓ ਸੂਬੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਦੀਵਾ ਬਾਲਕੇ ਇਲਾਕੇ ਨੂੰ ਗੁਰਮਤਿ ਅਨੁਸਾਰ ਰੁਸ਼ਨਾਉਣ ਦੀ ਸ਼ਲਾਘਾਯੋਗ ਕਾਰਵਾਈ ਕਰਨ ਵਾਲਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ )ਸੂਬੇ ਦਾ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਬਣਨ ਜਾ ਰਿਹਾ ਹੈ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਪ੍ਰਚਾਰ ਕਰ ਰਿਹਾ ਹੈ ਤੇ ਜਿਸ ਦੀ ਸੰਗਤ ਮੁਲ ਦੀ ਨਵੀਂ ਇਮਾਰਤ ਖਰੀਦ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦਾ ਪ੍ਰਕਾਸ਼ ਕਰਨ ਜਾ ਰਹੀ ਹੈ। ਇਸ ਕਾਬਲੇ ਤਾਰੀਫ਼ ਕਾਰਵਾਈ ਲਈ ਸੰਗਤ ਤੇ ਪ੍ਰਬੰਧਕ ਵਿਸੇ਼ਸ ਵਧਾਈ ਦੇ ਪਾਤਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਾਪਾਨੀ ਟੂਰਿਸਟ ਬੱਸ ਹਾਦਸਾਗ੍ਰਸਤ, 22 ਲੋਕ ਜ਼ਖਮੀ
NEXT STORY