ਮਿਲਾਨ (ਸਾਬੀ ਚੀਨੀਆ)-ਗੁਰੂ ਦੇ ਸਿੱਖ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਵਸਦੇ ਹੋਣ ਸਿੱਖੀ ਨੂੰ ਸਮਰਪਤ ਰਹਿ ਕੇ ਸੇਵਾ ਵਿਚ ਹਿੱਸਾ ਪਾਉਣਾ ਅਤੇ ਦਸਵੰਦ ਕੱਢਣਾ ਕਦੇ ਨਹੀ ਭੁੱਲਦੇ। ਇਨ੍ਹਾਂ ਨਿਮਾਣਿਆਂ ’ਤੇ ਜਦੋਂ-ਜਦੋਂ ਗੁਰੂ ਸਾਹਿਬ ਦੀ ਕ੍ਰਿਪਾ ਹੁੰਦੀ ਹੈ ਇਹ ਹੋਰ ਵੀ ਵਧ-ਚੜ੍ਹ ਕੇ ਸੇਵਾਵਾਂ ਵਿਚ ਹਿੱਸਾ ਪਾਉਂਦੇ ਹਨ। ਕੁਝ ਅਜਿਹਾ ਹੀ ਕਰ ਵਿਖਾਇਆ ਹੈ ਇਟਲੀ ਦੇ ਜ਼ਿਲਾ ਲਾਤੀਨਾ ਵਿਚ ਚੱਲਦੇ ਭਾਰਤੀ ਫਾਸਟਫੂਡ ਦੇ ਮਾਲਕਾਂ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਲਾਤੀਨਾ ਸ਼ਹਿਰ ਦੇ ਜਿਸ ਵੀ ਹਸਪਤਾਲ ਵਿਚ ਕੋਈ ਭਾਰਤੀ ਮਰੀਜ਼ ਦਾਖਲ ਹੋਵੇਗਾ, ਉਹ ਉਸਨੂੰ ਲੰਗਰ ਦੇ ਰੂਪ ਵਿਚ ਸਧਾਰਨ ਖਾਣਾ ਤਿਆਰ ਕਰ ਕੇ ਖੁਦ ਹਸਪਤਾਲ ਵਿਚ ਦੇ ਕੇ ਆਉਣਗੇ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉੱਘੇ ਸਮਾਜ ਸੇਵੀ ਹਰਬਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੇਸ਼ਕ ਇਟਲੀ ਸਰਕਾਰ ਵਲੋਂ ਮਰੀਜ਼ਾਂ ਦਾ ਮੁਫਤ ਇਲਾਜ ਕਰਨ ਦੇ ਨਾਲ ਸਰਕਾਰੀ ਖਾਣਾ ਵੀ ਦਿੱਤਾ ਜਾਂਦਾ ਹੈ ਪਰ ਫਿਰ ਵੀ ਬਹੁਤੇ ਮਰੀਜ਼ ਉਸ ਖਾਣੇ ਨੂੰ ਖੁਸ਼ੀ ਨਾਲ ਨਹੀਂ ਖਾਂਦੇ ਅਤੇ ਭੁੱਖੇ ਰਹਿ ਜਾਂਦੇ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ‘ਰਸੋਈ’, ਫਾਸਟਫੂਡ ਵਾਲਿਆਂ ਨੇ ਲਾਤੀਨਾ ਸ਼ਹਿਰ ਦੇ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਨੂੰ ਫ੍ਰੀ ਖਾਣਾ ਪਹੁੰਚਾਉਣ ਦੇ ਪ੍ਰਬੰਧ ਕੀਤੇ ਹਨ।
ਸੀਰੀਆ 'ਚ ਕਾਰ ਬੰਬ ਧਮਾਕਾ, 19 ਲੋਕਾਂ ਦੀ ਮੌਤ ਤੇ 33 ਜ਼ਖਮੀ
NEXT STORY